ਡੀ ਟੀ ਐੱਫ ਵਲੋਂ ਪਦਉੱਨਤ ਹੋਏ ਲੈਕਚਰਾਰਾਂ ਨੂੰ ਸਟੇਸ਼ਨ ਦੇ ਕੇ ਜਲਦੀ ਜੁਆਇਨ ਕਰਾਉਣ ਦੀ ਮੰਗ

ਗੜਸ਼ੰਕਰ, 22 ਅਕਤੂਬਰ- ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਪਿਛਲੇ ਦਿਨੀ ਪਦਉੱਨਤ ਕੀਤੇ ਗਏ ਮਾਸਟਰ ਕੇਡਰ ਤੋਂ ਲੈਕਚਰਾਰਾਂ ਨੂੰ ਨੇੜਲੇ ਸਟੇਸ਼ਨ ਦੇ ਕੇ ਜੁਆਇਨ ਕਰਾਉਣ ਦੀ ਮੰਗ ਕੀਤੀ ਗਈ ਹੈ।
 ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡੀ ਟੀ ਐਫ ਦੇ ਸੂਬਾ ਸੰਯੁਕਤ ਸਕੱਤਰ ਮੁਕੇਸ਼ ਕੁਮਾਰ, ਪਦ ਉਨਤ ਹੋਏ ਲੈਕਚਰਾਰ ਜਸਵਿੰਦਰ ਸਿੰਘ ਅਤੇ ਪਰਮਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਦਿਨੀ ਮਾਸਟਰ ਕਾਡਰ ਤੋਂ ਲੈਕਚਰਾਰਾਂ ਦੀ ਪਦ ਉੱਨਤੀ ਸਮੇਂ ਸਿੱਖਿਆ ਵਿਭਾਗ ਵੱਲੋਂ ਇੱਕ ਸਟੇਸ਼ਨ ਤੇ ਦੋ ਦੋ ਅਧਿਆਪਕਾਂ ਦੇ ਆਰਡਰ ਜਾਰੀ ਕਰ ਦਿੱਤੇ ਗਏ ਹਨ।
 ਸਿੱਖਿਆ ਵਿਭਾਗ ਨੂੰ ਬਾਰ ਬਾਰ ਇਸ ਸਬੰਧੀ ਸਟੇਸ਼ਨ ਚੋਣ ਬਾਰੇ ਲਿਖ ਕੇ ਦੇਣ ਦੇ ਬਾਵਜੂਦ ਅਜੇ ਤੱਕ ਇੱਕ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਸਟੇਸ਼ਨ ਨਹੀਂ ਦਿੱਤੇ ਜਾ ਰਹੇ ਜਿਸ ਕਾਰਨ ਪਦ ਉਨਤ ਹੋਏ ਲੈਕਚਰਾਰਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਆਗੂਆਂ ਵਲੋਂ ਮੰਗ ਕੀਤੀ ਗਈ ਹੈ ਕਿ ਸਿੱਖਿਆ ਵਿਭਾਗ ਜੋਆਇਨ ਹੋਣ ਤੋਂ ਰਹਿ ਗਏ ਲੈਕਚਰਾਰਾਂ ਨੂੰ ਜਲਦੀ ਨਵੇਂ ਆਰਡਰ ਜਾਰੀ ਕਰਕੇ ਤੁਰੰਤ ਜੋਆਇਨ ਕਰਾਇਆ ਜਾਵੇ।