*ਬੀ ਐਲ ਓਜ ਨੂੰ ਦਰਪੇਸ਼ ਸਮੱਸਿਆ ਬਾਰੇ ਡੀ ਟੀ ਅੇੈੱਫ ਦਾ ਵਫਦ ਏ ਡੀ ਸੀ ਨੂੰ ਮਿਲਿਆ*

ਹੁਸ਼ਿਆਰਪੁਰ,17 ਸਤੰਬਰ:- ਡੈਮੋਕਰੈਟਿਕ ਟੀਚਰਜ ਫਰੰਟ ਪੰਜਾਬ ਵੱਲੋਂ ਚੋਣ ਵੋਟਾਂ ਦੀ ਸਪੈਸ਼ਲ ਸੁਧਾਈ ਵਿੱਚ ਲੱਗੇ ਬੀ ਐਲ ਓਜ ਨੂੰ ਦਰਪੇਸ਼ ਸਮੱਸਿਆ ਬਾਰੇ ਏਡੀਸੀ ਓਇਸ਼ੀ ਮੰਡਲ ਨੂੰ ਮਿਲਿਆ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡੀਟੀਐਫ ਦੇ ਸੂਬਾ ਸੰਯੁਕਤ ਸਕੱਤਰ ਮੁਕੇਸ਼ ਕੁਮਾਰ, ਸੰਜੀਵ ਕਲਸੀ ਅਤੇ ਪੈਨਸ਼ਨਰ ਆਗੂ ਸਤਪਾਲ ਕਲੇਰ ਨੇ ਦੱਸਿਆ ਕਿ ਵਫਦ ਨੇ ਮੰਗ ਕੀਤੀ ਕਿ ਪੰਜਾਬ ਦੇ ਪੜੇ ਲਿਖੇ ਬੇਰੁਜ਼ਗਾਰਾਂ ਦਾ ਇੱਕ ਵਿਭਾਗ ਬਣਾ ਕੇ ਵੋਟਾਂ ਦਾ ਸਮੁੱਚਾ ਕੰਮ ਇਹਨਾਂ ਬੇਰੁਜ਼ਗਾਰਾਂ ਤੋਂ ਲਿਆ ਜਾਵੇ ਅਤੇ ਇਹਨਾਂ ਨੂੰ ਡੀਸੀ ਰੇਟਾਂ ਅਨੁਸਾਰ ਬਣਦਾ ਮਾਨ ਭੱਤਾ ਦਿੱਤਾ ਜਾਵੇ
 ਇਸ ਨਾਲ ਜਿੱਥੇ ਬੇਰੁਜ਼ਗਾਰੀ ਘਟੇਗੀ ਉੱਥੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਤੇ ਲੱਦਿਆ ਹੋਇਆ ਬੋਝ ਘਟੇਗਾ, ਸਤੰਬਰ ਟੈਸਟ ਅਤੇ ਬੱਚਿਆਂ ਦੀ ਪੜ੍ਹਾਈ  ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਅਧਿਆਪਕਾਂ ਤੋਂ ਵੋਟਾਂ ਬਾਰੇ ਕੰਮ ਨਾ ਲਿਆ ਜਾਵੇ, 
ਐਸ ਆਈ ਆਰ ਵਿੱਚ ਲੱਗੇ ਮੁਲਾਜ਼ਮਾਂ ਨੂੰ ਦਿੱਤੇ ਕੰਮ ਨੂੰ ਪੂਰਾ ਕਰਨ ਲਈ ਘੱਟੋ ਘੱਟ ਇੱਕ ਮਹੀਨੇ ਦਾ ਸਮਾਂ ਦਿੱਤਾ ਜਾਵੇ, ਸਮੂਹ ਸਰਕਾਰੀ ਅਫਸਰ ਸ਼ਾਹੀ ਦੇ ਬੱਚਿਆਂ ਦਾ ਸਰਕਾਰੀ ਸਕੂਲਾਂ ਵਿੱਚ ਦਾਖਲਾ ਲਾਜਮੀ ਕੀਤਾ ਜਾਵੇ। ਆਗੂਆਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਮਜਬੂਰਨ ਉਹਨਾਂ ਨੂੰ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਵੇਗਾ