ਡਾ ਵਨੀਤਾ ਪ੍ਰਿੰਸੀਪਲ ਸਰਕਾਰੀ ਸਟੇਟ ਕਾਲਜ ਆਫ ਐਜੂਕੇਸ਼ਨ ਨੂੰ ਡੀਬੀਜੀ ਅਵਾਰਡ ਨਾਲ ਸਨਮਾਨਿਤ ਕੀਤਾ
ਪਟਿਆਲਾ:- ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਦੇ ਸੰਸਥਾਪਕ ਅਤੇ ਪ੍ਰਧਾਨ ਡਾ.ਰਾਕੇਸ ਵਰਮੀ ਦੀ ਸਰਪ੍ਰਸਤੀ ਹੇਠ ਡੀ.ਬੀ.ਜੀ ਦਾ 324ਵਾਂ ਸਨਮਾਨ ਸਮਾਰੋਹ ਭਾਸ਼ਾ ਭਵਨ ਪਟਿਆਲਾ ਵਿਖੇ ਆਯੋਜਿਤ ਕੀਤਾ। ਗ੍ਰੀਨ ਵੈਲ ਹਾਈ ਸਕੂਲ ਦੀਆਂ ਵਿਦਿਆਰਥਣਾਂ ਨੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਨਾਰੀ ਸ਼ਕਤੀ ਸਬੰਧੀ ਕਵਿਤਾਵਾਂ, ਗੀਤਾਂ, ਰਾਸ, ਡਾਂਸ ਰਾਹੀ ਸਮਾਜ ਨੂੰ ਔਰਤਾਂ ਦੀ ਸਨਮਾਨ ਕਰਨ ਦਾ ਸੁਨੇਹਾ ਦਿੱਤਾ। ਮਾਸਟਰ ਮਦਨ ਲਾਲ ਇੰਚਾਰਜ ਸਰਕਾਰੀ ਮਿਡਲ ਸਕੂਲ ਖਾਕਟ ਖੁਰਦ ਨੇ ਧੀਆਂ ਨੂੰ ਨਾ ਮਾਰੋ ਵਿਸ਼ੇ ਤੇ ਬਹੁਤ ਸੁੰਦਰ ਰਚਨਾ ਪੇਸ਼ ਕੀਤੀ।
ਡਾ.ਮਹੇਸ਼ ਗੋਤਮ ਅੰਤਰ ਰਾਸ਼ਟਰੀ ਲੇਖਕ ਨੇ ਇਸਤਰੀ ਜਾਤੀ ਦਾ ਸਨਮਾਨ ਕਰਨ ਤੇ ਜੋਰ ਦਿੱਤਾ ਅਤੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋਂ ਮਹਿਲਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦੀ ਪ੍ਰਸੰਸ਼ਾ ਕੀਤੀ। ਐਡਵੋਕੇਟ ਰਣਦੀਪ ਸਿੰਘ ਨੇ ਔਰਤਾਂ ਨੂੰ ਆਪਣੀ ਡਿਊਟੀ ਅਧਿਕਾਰਾਂ ਤੋਂ ਜਾਣੂ ਹੋਣ ਲਈ ਪ੍ਰੇਰਿਤ ਕੀਤਾ। ਉਨਾਂ ਨੇ ਕਿਹਾ ਹਰੇਕ ਧੀ, ਮਾਂ, ਭੈਣ ਨੂੰ ਆਪਣੀ ਇੱਜਤ ਦੀ ਰਾਖੀ ਕਰਨ ਲਈ ਸੰਵਿਧਾਨ ਅਨੁਸਾਰ ਕਾਨੂੰਨੀ ਜਾਣਕਾਰੀ ਹੋਣੀ ਚਾਹੀਦੀ ਹੈ ਮਨਜੀਤ ਕੌਰ ਆਜਾਦ ਲੇਖਿਕਾ, ਸਾਬਕਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਂਕੰਡਰੀ ਸਕੂਲ ਨੇ ਔਰਤਾਂ ਨੂੰ ਉਤਸਾਹਿਤ ਕਰਨ ਲਈ ਬਹੁਤ ਹੀ ਸੁੰਦਰ ਜੋਸ਼ੀਲੀ ਰਚਨਾ ਪੇਸ਼ ਕੀਤੀ।
ਡਾ.ਰਾਕੇਸ਼ ਵਰਮੀ ਪ੍ਰਧਾਨ ਡੀ.ਬੀ.ਜੀ ਨੇ ਇਸ ਪ੍ਰਭਾਵਸ਼ਾਲੀ ਪ੍ਰੋਗਰਾਮ ਨੂੰ ਬਾਖੂਬੀ ਸੰਚਾਲਨ ਕਰਨ ਲਈ ਡਾ.ਰਿਸ਼ਮਾ ਕੋਹਲੀ ਦੀ ਪ੍ਰਸੰਸਾ ਕੀਤੀ ਉਨਾਂ ਕਿਹਾ ਸਮੇਂ ਪ੍ਰਤੀ ਸਮੇਂ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ । ਰਮਾ ਸ਼ਰਮਾਂ ਮੈਂਬਰ ਡੀ.ਬੀ.ਜੀ ਨੇ ਜਾਨਵਰਾਂ ਦੀ ਸੁਰਖਿਆ ਕਰਨ ਤੇ ਜੋਰ ਦਿੱਤਾ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਡਾ.ਵਨੀਤਾ ਪ੍ਰਿੰਸੀਪਲ ਸਰਕਾਰੀ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਨੂੰ ਫੁੱਲਾਂ ਦੇ ਹਾਰ, ਗੁਲਦਸਤੇ, ਫੁਲਕਾਰੀ, ਮੋਮੈਟੋ ਅਤੇ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ।
ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਮੁੱਖ ਅਧਿਆਪਿਕ, ਅਧਿਆਪਿਕਾਵਾਂ ਨੂੰ ਸਨਮਾਨ ਪੱਤਰ ਅਤੇ ਸਟੇਸ਼ਨਰੀ ਨਾਲ ਸਨਮਾਨਿਤ ਕੀਤਾ। ਡਾ.ਵਨੀਤਾ ਨੇ ਕਿਹਾ ਸਮੇਂ ਅਨੁਸਾਰ ਮਹਿਲਾਵਾਂ ਵੱਲੋਂ ਸਮਾਜ ਵਿੱਚ ਬਹੁਤ ਵੱਡਾ ਯੋਗਦਾਨ ਹੈ ਉਨਾਂ ਕਿਹਾ ਹਰੇਕ ਮਾਂ ਨੂੰ ਆਪਣੀ ਨੂੰਹ ਰਾਣੀ ਪ੍ਰਤੀ ਅਤੇ ਹਰੇਕ ਨੂੰਹ ਰਾਣੀ ਨੂੰ ਆਪਣੀ ਮਾਂ ਪ੍ਰਤੀ ਸਤਿਕਾਰ ਕਰਨਾ ਚਾਹੀਦਾ ਹੈ ਔਰਤ ਦੀ ਸਹਿਯੋਗੀ ਸਾਥੀ ਬਣਕੇ ਪਰਿਵਾਰ, ਸਮਾਜ ਵਿੱਚ ਖੁਸ਼ਹਾਲੀ ਲਿਆਉਣੀ ਚਾਹੀਦੀ ਹੈ। ਔਰਤ ਹੀ ਔਰਤ ਦੀ ਮਦਦਗਾਰ ਹੈ। ਹਿਮਾਂਸੀ ਸਿੰਗਲਾ ਨੇ ਮਾਂ ਦੇ ਪਿਆਰ ਨੂੰ ਸਮਰਿਪਤ ਬਹੁਤ ਸੁੰਦਰ ਗੀਤ ਪੇਸ਼ ਕੀਤਾ।
ਖੂਨ ਦਾਨ ਦੇ ਪ੍ਰੋਜੈਕਟ ਇੰਚਾਰਜ ਦਿਲਪ੍ਰੀਤ ਸਿੰਘ ਨੇ ਖੂਨਦਾਨੀਆਂ ਦੇ ਸਨਮਾਨ ਤੇ ਖੂਨਦਾਨੀਆਂ ਦੇ ਮੇਲੇ ਦੀ ਵਿਸ਼ਥਾਰ ਪੂਰਵ ਜਾਣਕਾਰੀ ਦਿੱਤੀ। ਹਰਪ੍ਰੀਤ ਸਿੰਘ ਸੰਧੂ ਜਨਰਲ ਸਕੱਤਰ ਡੀ.ਬੀ.ਜੀ ਨੇ ਸਭ ਨੂੰ ਜੀ ਆਇਆਂ ਤੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਮਾ ਮਹਿਤਾ, ਕਿਰਨ ਬਾਲਾ, ਮੰਜੂ, ਆਰਤੀ, ਪੁਸ਼ਪਾ, ਨਾਨਕੀ, ਰਾਜੇਸ਼ ਕੋਟੀਆ, ਪੁਸ਼ਪਲਤਾ,ਰਾਮ ਪ੍ਰਕਾਸ, ਰਾਜ ਕੁਮਾਰ, ਅਮਨਇੰਦਰ ਸਿੰਘ ਸੈਣੀ, ਚਮਨ ਲਾਲ ਦੱਤ, ਦਿਲਪ੍ਰੀਤ ਸਿੰਘ ਬੈਨੀਪਾਲ ਹਾਜਿਰ ਰਹੇ।
