ਡਾ ਨਛੱਤਰਪਾਲ ਐਮਐਲਏ ਨੇ ਬੀਡੀਸੀ ਵਿਖੇ ਕੀਤਾ ਖੂਨਦਾਨ

ਨਵਾਂਸ਼ਹਿਰ:- ਡਾ. ਨਛੱਤਰਪਾਲ ਐਮ.ਐਲ.ਏ  ਹਲਕਾ ਨਵਾਂਸਹਿਰ ਰੈਗੂਲਰ ਖੂਨਦਾਨੀ ਹਨ। ਉਹ ਬਗੈਰ ਕਿਸੇ ਰਸਮੀ ਪ੍ਰੋਗਰਾਮ ਤੋਂ ਸਧਾਰਨ ਤੌਰ ਤੇ ਸਥਾਨਕ ਬੀ.ਡੀ.ਸੀ ਬਲੱਡ ਸੈਂਟਰ ਪੁੱਜ ਜਾਂਦੇ ਹਨ। ਇਸੇ ਤਰ੍ਹਾਂ ਉਹਨਾਂ ਸ਼ੁੱਕਰਵਾਰ ਸ਼ਾਮ ਨੂੰ ਵੀ ਖੂਨਦਾਨ ਕੀਤਾ ਹੈ। ਇਸ ਮੌਕੇ ਡਾ. ਨਿੱਕੀਤਾ ਪੁਰੀ, ਮੈਨੇਜਰ ਮਨਮੀਤ ਸਿੰਘ, ਰਾਜੀਵ ਭਾਰਦਵਾਜ, ਗਿਆਨ ਚੰਦ, ਹੇਮ ਰਾਜ, ਜਤਿੰਦਰ ਸਿੰਘ, ਸਾਹਿਲ ਕੁਮਾਰ ਤੇ ਕਮਲਜੀਤ ਸਿੰਘ ਤੇ ਬੀ.ਡੀ.ਸੀ. ਸਟਾਫ ਹਾਜਰ ਸੀ। 
ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ 18 ਤੋਂ 65 ਸਾਲ ਦੀ ਉਮਰ ਦੇ ਤੰਦਰੁਸਤ ਵਿਅਕਤੀ ਡਾਕਟਰੀ ਪ੍ਰਵਾਨਗੀ ਨਾਲ ਰੈਗੂਲਰ ਖੂਨਦਾਨੀ ਬਣਨ ਤਾਂ ਕਿ ਬੁੱਝ ਰਹੀਆਂ ਜੀਵਨ ਜੋਤਾਂ ਨੂੰ ਜਗਮਗਾਈ ਰੱਖਿਆ ਜਾ ਸਕੇ। ਖੂਨਦਾਨ ਸੇਵਾ ਨਾਲ਼ ਕੌਮੀ ਏਕਤਾ ਤੇ ਅਖੰਡਤਾ ਵੀ ਮਜ਼ਬੂਤ ਹੁੰਦੀ ਹੈ। ਬੀ.ਡੀ.ਸੀ ਮੈਨੇਜਮੈਂਟ ਵਲੋਂ ਰੈਗੂਲਰ ਖੂਨਦਾਨ ਕਰਨ ਲਈ ਐਮ.ਐਲ.ਏ ਨਵਾਂਸ਼ਹਿਰ ਦੀ ਪ੍ਰਸੰਸਾ ਕੀਤੀ ਗਈ ਹੈ ਅਤੇ ਇਸ ਨੇਕ ਕਾਰਜ ਨੂੰ ਪ੍ਰੇਰਨਾਦਾਇਕ ਦੱਸਿਆ ਹੈ।