ਡਾਕਟਰ ਅੰਬੇਦਕਰ ਵੈਲਫੇਅਰ ਸੁਸਾਇਟੀ ਗੋਲੀਆਂ ਵਲੋ ਬੱਚਿਆਂ ਨੂੰ ਸਟੇਸ਼ਨਰੀ ਭੇੱਟ
ਗੜ੍ਹਸ਼ੰਕਰ:- ਅੱਜ ਡਾਕਟਰ ਅੰਬੇਦਕਰ ਵੈਲਫੇਅਰ ਸੁਸਾਇਟੀ ਗੋਲੀਆਂ ਵਲੋਂ ਸਰਕਾਰੀ ਐਲਮੇਂਟਰੀ ਸਕੂਲ ਗੋਗੋ ਮਹਿਤਾਬਪੁਰ ਚ ਬੱਚਿਆਂ ਨੂੰ ਸਟੇਸ਼ਨਰੀ ਦਿੱਤੀ ਗਈ। ਸੋਸਾਇਟੀ ਦੇ ਪ੍ਰਧਾਨ ਸ਼ਿੰਦਾਂ ਜੀ ਨੇ ਕਿਹਾ ਕਿ ਅਸੀਂ ਹਰ ਵੇਲੇ ਬੱਚਿਆਂ ਦੀ ਮਦਦ ਲਈ ਆ, ਕਿਉੰਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਵਿਦਿਆ ਸ਼ੇਰਨੀ ਦਾ ਦੁੱਧ ਹੈ ਜੀ ਪੀਏਗਾ ਓਹ ਦਿਹਾੜੈ ਗਾ।
ਇਸ ਮੌਕੇ ਉੱਘੇ ਸਮਾਜ ਸੇਵਕ ਦਰਸ਼ਨ ਸਿੰਘ ਮੱਟੂ ਜੀ ਨੇ ਕਿਹਾ ਕਿ ਇਹ ਨੇਕ ਉਪਰਾਲਾ ਸ਼ਿੰਦਾ ਜੀ ਆਪਣੇ ਦਸਵੰਦ ਚੋ ਬੱਚਿਆਂ ਲਈ ਕਡ ਦੇ ਨੇ, ਇਹ ਕਾਬਿਲ ਏ ਤਾਰੀਫ਼ ਹੈ। ਇਸ ਮੌਕੇ ਤੇ ਡਾਕਟਰ ਲਖਵਿੰਦਰ ਜੀ (ਪੀ ਐਚ ਡੀ) ਨੇ ਕਿਹਾ ਕਿ ਹਰ ਸਿਰਫ ਵਿੱਦਿਆ ਹੀ ਹੈ।
ਜੋਂ ਸਾਨੂੰ ਉੱਚੇ ਉੱਚੇ ਓਹਦੇ ਤੇ ਲਿਜਾ ਸਕਦੀ ਹੈ, ਹੈਪੀ ਸਾਧੋਵਾਲ਼, ਰੌਕੀ ਮੋਏਲਾ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਪ੍ਰੀਤ ਪਾਰੋਵਾਲ, ਮੈਡਮ ਕਮਲਜੀਤ ਕੌਰ, ਬੀਬੀ ਸੁਭਾਸ਼ ਮੱਟੂ, ਮਾਸਟਰ ਕੁਲਜੀਤ ਜੀ ਵੀ ਹਾਜ਼ਿਰ ਸਨ।
