ਕੁਇਜ਼ ਮੁਕਾਬਲੇ ਵਿੱਚ ਡਾਕਟਰ ਅੰਬੇਡਕਰ ਹਾਊਸ ਜੇਤੂ।
ਡਾਕਟਰ ਅੰਬੇਡਕਰ ਭਵਨ ਚੈਰੀਟੇਬਲ ਰਿਲੀਜੀਅਸ ਟਰੱਸਟ ਰਜਿ ਦੇ ਅਧੀਨ ਚੱਲ ਰਹੇ ਅੰਬੇਡਕਰ ਮਾਡਲ ਸਕੂਲ ਵਿੱਚ ਕੁਇਜ਼ ਮੁਕਾਬਲਾ ਕਰਵਾਇਆ ਗਿਆ| ਜਿਸ ਵਿਚ ਸ਼ਹੀਦ ਭਗਤ ਸਿੰਘ ਹਾਊਸ ੍ਰ ਡਾਕਟਰ ਅੰਬੇਡਕਰ ਹਾਊਸ ੍ਰ ਸ਼ਹੀਦ ਊਧਮ ਸਿੰਘ ਹਾਊਸ ਸ਼ਹੀਦ ਸੁਖਦੇਵ ਹਾਊਸ ਸ਼ਹੀਦ ਰਾਜਗੁਰੂ ਹਾਊਸ ਦੇ ਨਾਮ ਤੇ ਤਿੰਨ ਤਿੰਨ ਬੱਚਿਆਂ ਦੇ ਗਰੁੱਪਾੰ ਨੇ ਭਾਗ ਲਿਆ|
ਸਾਰੇ ਗਰੁੱਪਾਂ ਵਿਚ 100 ਪ੍ਰਸ਼ਨ ਦਿੱਤੇ ਗਏ ਜਿਸ ਵਿਚ 65 ਨੰਬਰ ਲੈਕੇ ਪਹਿਲੇ ਸਥਾਨ ਤੇ ਡਾਕਟਰ ਅੰਬੇਡਕਰ ਹਾਊਸ ਵਿੱਚ ਕਾਸ਼ਵੀਦੀ ਟੀਮ ਜੇਤੂ ਰਹੀ ਦੂਜੇ ਨੰਬਰ ਤੇ ਸ਼ਹੀਦ ਉਧਮ ਸਿੰਘ ਹਾਊਸ ਵਿੱਚ ਨਵਨੀਤ ਕੌਰ ਦੀ ਟੀਮ ਰਹੀ ਤੀਜੇ ਨੰਬਰ ਤੇ ਸਾਹਿਬ ਕਾਸ਼ੀ ਰਾਮ ਹਾਊਸ ਵਿੱਚ ਬਾਲਕ੍ਰਿਸ਼ਨ ਦੀ ਟੀਮ ਰਹੀ ਜੇਤੂ ਟੀਮਾਂ ਨੂੰ ਮੈਡਮ ਡਾਕਟਰ ਸੋਮਾ ਸਬਲੋਕ ਪੀ ਐਚ ਡੀ ਟਰੱਸਟ ਦੇ ਪ੍ਰਧਾਨ ਸਤੀਸ਼ ਕੁਮਾਰ ਲਾਲ ਪਿ੍ੰਸੀਪਲ ਨੀਲਮ ਰੱਤੂ ਨੇ ਇਨਾਮਾਂ ਦੀ ਵੰਡ ਕੀਤੀ|
ਇਸ ਮੌਕੇ ਤੇ ਡਾਕਟਰ ਸੋਮਾ ਸਬਲੋਕ ਅਤੇ ਪ੍ਰਧਾਨ ਸਤੀਸ਼ ਕੁਮਾਰ ਲਾਲ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਜਨਰਲ ਨੌਲਿਜ ਵਧਾਉਣ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਵਧ ਚੜ੍ਹ ਕੇ ਕਰਵਾਉਣੇ ਚਾਹੀਦੇ ਹਨ ਤਾਂ ਕਿ ਸਾਡਾ ਆਉਣ ਵਾਲਾ ਭਵਿੱਖ ਵਧੀਆ ਅਤੇ ਨਸ਼ਿਆਂ ਤੋਂ ਰਹਿਤ ਬਣ ਸਕੇ| ਇਸ ਮੌਕੇ ਤੇ ਚੇਤ ਰਾਮ ਰਤਨ ਐਮ ਸੀ ਸੋਹਣ ਸਿੰਘ ਸਲੇਮਪੁਰੀ ਮਨੋਹਰ ਲਾਲ ਐਗਜ਼ੀਕਿਊਟਿਵ ਮੈਂਬਰ ਸੋਹਣ ਲਾਲ ਦੀਵਾਨਾ ਠੇਕੇਦਾਰ ਬੰਸੀ ਲਾਲ ਆਦਿ ਹਾਜ਼ਰ ਸਨ
