ਦੁਆਬਾ ਸਾਹਿਤ ਗੜ੍ਹਸ਼ੰਕਰ ਵੱਲੋ ਕਵੀ ਦਰਬਾਰ ਕਰਵਾਇਆ
ਗੜ੍ਹਸ਼ੰਕਰ:- ਦੋਆਬਾ ਸਾਹਿਤ ਸਭਾ ਰਜਿਸਟਰਡ ਗੜਸ਼ੰਕਰ ਦੀ ਮੀਟਿੰਗ ਅਤੇ ਕਵੀ ਦਰਬਾਰ ਸਭਾ ਦੇ ਦਫਤਰ ਕਮ ਲਾਇਬਰੇਰੀ, ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਹੋਇਆ। ਮੀਟਿੰਗ ਵਿੱਚ ਸਭਾ ਦੀਆਂ ਗਤੀਵਿਧੀਆਂ ਤੇ ਵਿਚਾਰ ਚਰਚਾ ਉਪਰੰਤ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਹਾਜ਼ਰ ਮੈਂਬਰਾਂ ਨੇ ਇੱਕ ਮਤੇ ਰਾਹੀਂ ਆਉਣ ਵਾਲੇ ਦੋ ਸਾਲਾਂ ਲਈ ਸਭਾ ਦੇ ਅਹੁਦੇਦਾਰਾਂ ਦੀ ਚੋਣ ਕਰਵਾਉਣ ਲਈ ਪ੍ਰੋਗਰਾਮ ਉਲੀਕਣ ਵਾਸਤੇ ਸਭਾ ਦੇ ਪ੍ਰਧਾਨ ਨੂੰ ਅਧਿਕਾਰ ਦਿੱਤੇ ਗਏ।
ਇਹ ਮੌਕੇ ਸਭਾ ਦੇ ਪ੍ਰਧਾਨ ਡਾਕਟਰ ਬਿੱਕਰ ਸਿੰਘ, ਜਨਰਲ ਸਕੱਤਰ ਪਵਨ ਭੰਮੀਆਂ ਸਮੇਤ ਅਮਰੀਕ ਹਮਰਾਜ, ਬਲਵੀਰ ਖਾਨਪੁਰੀ, ਜੋਗਾ ਸਿੰਘ, ਦਲਵਾਰਾ ਰਾਮ, ਹੰਸ ਰਾਜ ਅਤੇ ਕੁਲਵਿੰਦਰ ਸੰਘਾ ਆਦਿ ਹਾਜ਼ਰ ਸਨ।
