ਦੀਵਾਲੀ ਦਾ ਤਿਉਹਾਰ ਇੱਕ ਪਵਿੱਤਰ ਤੇ ਖੁਸ਼ੀਆਂ ਵਾਲਾ ਤਿਉਹਾਰ ਹੈ
ਪਟਿਆਲਾ- ਦੀਵਾਲੀ ਦਾ ਤਿਉਹਾਰ ਇੱਕ ਪਵਿੱਤਰ ਤੇ ਖੁਸ਼ੀਆਂ ਵਾਲਾ ਤਿਉਹਾਰ ਹੈ। ਇਸ ਨੂੰ ਕਈ ਦੇਸ਼ਾਂ ਵਿੱਚ ਖੁਸ਼ੀ ਨਾਲ ਮਨਾਇਆ ਜਾਂਦਾ ਹੈ। 14 ਵਰਸ਼ ਬਾਅਦ ਰਾਜਾ ਰਾਮ ਜੀ ਅਯੋਧਿਆ ਪਰਤੇ ਸਨ। ਅੱਜ ਬਾਰਾਦਰੀ ਬਾਗ ਵਿਖੇ ਅਗਰਵਾਲ ਚੇਤਨਾ ਸਭਾ ਅਤੇ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਪ੍ਰਦੂਸ਼ਨ ਰਹਿਤ ਦਿਵਾਲੀ ਮਨਾਈ ਗਈ।
ਸਾਰੇ ਮੈਂਬਰਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਫੁੱਲਝੜੀਆਂ ਚਲਾ ਕੇ ਖੁਸ਼ੀ ਮਨਾਈ ਗਈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਪ੍ਰਦੂਸ਼ਨ ਨਾ ਕਰੋ, ਇਹ ਖੁਸ਼ੀਆਂ ਦਾ ਤਿਉਹਾਰ ਹੈ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖੋ।
ਇਸ ਅਵਸਰ ਤੇ ਵਿਜੇ ਕੁਮਾਰ ਗੋਇਲ, ਪ੍ਰਧਾਨ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ, ਸ੍ਰੀ ਅਨਿਲ ਗਰਗ, ਸ੍ਰ. ਗੁਰਬਖਸ਼ ਸਿੰਘ, ਸ੍ਰੀ ਕਪਿਲਾ, ਸੰਜੀਵ ਹਾਜਰ ਸਨ। ਵਿਸ਼ਵਕਰਮਾ ਦਿਨ ਦੀ ਸਭ ਨੂੰ ਵਧਾਈ ਦਿੱਤੀ ਗਈ।
