ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੇ ਖ਼ੂਨਦਾਨ ਕੈਂਪ ਲਾਇਆ
ਅੰਬਾਲਾ, 14 ਜੂਨ:- ਵਿਸ਼ਵ ਖ਼ੂਨਦਾਨ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਡਿਪਟੀ ਕਮਿਸ਼ਨਰ ਅਤੇ ਸੁਸਾਇਟੀ ਚੇਅਰਮੈਨ ਅਜੈ ਸਿੰਘ ਡੋਮਰ ਅਤੇ ਸਕੱਤਰ ਵਿਜੈ ਲਕਸ਼ਮੀ ਦੀ ਅਗਵਾਈ ਵਿੱਚ ਰੈਡ ਕਰਾਸ ਭਵਨ ਅੰਬਾਲਾ ਸ਼ਹਿਰ ਵਿੱਚ ਖ਼ੂਨਦਾਨ ਕੈਂਪ ਲਾਇਆ ਗਿਆ ਜਿਸ ਵਿੱਚ ਸਿਵਲ ਹਸਪਤਾਲ ਦੀ ਡਾ. ਨੀਤੂ ਸਚਦੇਵਾ ਦੀ ਟੀਮ ਨੇ ਕੇਵਲ 28 ਯੂਨਿਟ ਖੂਨ ਇਕੱਤਰ ਕੀਤਾ।
ਇਸ ਕੈਂਪ ਦਾ ਸੰਚਾਲਨ ਪ੍ਰੋਗਰਾਮ ਅਧਿਕਾਰੀ ਮਨੋਜ ਸੈਣੀ ਨੇ ਕੀਤਾ ਜਦੋਂ ਕਿ ਇਸ ਮੌਕੇ ਤੇ ਸਟਾਰ ਡੋਨਰ ਰਜਿੰਦਰ ਗਰਗ , ਸ਼੍ਰੀਕ੍ਰਿ਼ਸ਼ਨ ਸੈਣੀ, ਆਜੀਵਨ ਮੈਂਬਰ ਰਾਕੇਸ਼ ਮੱਕੜ, ਪ੍ਰਿੰਸੀਪਲ ਡਾ. ਕਿਰਨ ਆਂਗਹਾ ਆਦਿ ਨੇ ਖ਼ੂਨਦਾਨੀਆਂ ਨੂੰ ਉਤਸ਼ਾਹਿਤ ਕੀਤਾ ।
ਇਸ ਕੈਂਪ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਕੈਂਪ ਵਿੱਚ ਐਸ ਡੀ ਕਾਲਜ ਤੋਂ ਸੰਜੀਵ, ਉਸ ਦੇ ਭਰਾ ਅਤੇ ਧਰਮ ਪਤਨੀ ਤਿੰਨ ਜਣਿਆਂ ਨੇ ਇਕੱਠੇ ਖ਼ੂਨ ਦਾਨ ਕਰਕੇ ਮਿਸਾਲ ਕਾਇਮ ਕੀਤੀ । ਖ਼ੂਨਦਾਨੀਆਂ ਨੂੰ ਬੈਜ, ਪ੍ਰਮਾਣ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟਾਰ ਖ਼ੂਨਦਾਨੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਖ਼ੂਨ ਦਾਨ ਕਰਨ ਵਾਲਿਆਂ ਵਿੱਚ ਰੈਡ ਕਰਾਸ ਸੁਸਾਇਟੀ ਦੇ ਸੰਜੈ ਖ਼ਾਨ, ਸਾਹਿਲ ਬਾਬਾ, ਜਿਤੇਸ਼, ਸਾਨੀਆ, ਗੁਰਪ੍ਰੀਤ ਸਿੰਘ ਅਤੇ ਅਮਨਜੋਤ ਵੀ ਸ਼ਾਮਲ ਸਨ।
