ਅੰਬਾਲਾ ਵਿੱਚ ਜ਼ਿਲ੍ਹਾ ਪੱਧਰੀ ਸ਼ਤਰੰਜ ਚੈਂਪੀਅਨਸ਼ਿਪ ਸਮਾਪਤ

ਅੰਬਾਲਾ, 18 ਮਈ:- ਅੰਬਾਲਾ ਜ਼ਿਲ੍ਹਾ ਸ਼ਤਰੰਜ ਐਸੋਸੀਏਸ਼ਨ ਵੱਲੋਂ ਆਯੋਜਿਤ ਇੱਕ ਰੋਜ਼ਾ ਜ਼ਿਲ੍ਹਾ ਪੱਧਰੀ ਸ਼ਤਰੰਜ ਮੁਕਾਬਲਾ ਪੁਲੀਸ ਡੀਏਵੀ ਪਬਲਿਕ ਸਕੂਲ ਅੰਬਾਲਾ ਸ਼ਹਿਰ ਵਿੱਚ ਸਫਲਤਾਪੂਰਵਕ ਸਮਾਪਤ ਹੋਇਆ। ਜ਼ਿਲ੍ਹੇ ਦੇ 12 ਤੋਂ ਵੱਧ ਸਕੂਲਾਂ ਦੇ 120 ਤੋਂ ਵੱਧ ਖਿਡਾਰੀਆਂ ਨੇ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਅੰਡਰ-7 ਤੋਂ ਅੰਡਰ-19 ਤੱਕ ਦੇ ਵਰਗਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਮੁੱਖ ਮਹਿਮਾਨ ਅਖਿਲ ਜੈਨ ਅਤੇ ਸ਼ਿਲਪੀ ਜੈਨ ਨੇ ਜੇਤੂ ਖਿਡਾਰੀਆਂ ਨੂੰ ਮੈਡਲਾਂ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਸ਼ਤਰੰਜ ਇੱਕ ਅਜਿਹੀ ਖੇਡ ਹੈ ਜੋ ਮਾਨਸਿਕ ਵਿਕਾਸ, ਫ਼ੈਸਲਾ ਲੈਣ ਅਤੇ ਲੀਡਰਸ਼ਿਪ ਹੁਨਰ ਨੂੰ ਵਧਾਉਂਦੀ ਹੈ। ਐਸੋਸੀਏਸ਼ਨ ਦੇ ਚੇਅਰਮੈਨ ਡਾ. ਵਿਕਾਸ ਕੋਹਲੀ ਨੇ ਕਿਹਾ ਕਿ ਸ਼ਤਰੰਜ ਦੀ ਖੇਡ ਬੱਚਿਆਂ ਦਾ ਧਿਆਨ ਕੇਂਦਰਿਤ ਕਰਨ ਅਤੇ ਤਰਕਸ਼ੀਲ ਸੋਚ ਵਿਕਸਤ ਕਰਨ ਵਿਚ ਮਦਦ ਕਰਦੀ ਹੈ। ਉਨ੍ਹਾਂ ਕਿਹਾ ਕਿ ਅੰਬਾਲਾ ਵਿੱਚ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਕੋਈ ਕਮੀ ਨਹੀਂ ਹੈ। ਪ੍ਰਧਾਨ ਐਡਵੋਕੇਟ ਨਮਰਤਾ ਗੌੜ ਨੇ ਕਿਹਾ ਕਿ ਐਸੋਸੀਏਸ਼ਨ ਦਾ ਟੀਚਾ ਖਿਡਾਰੀਆਂ ਨੂੰ ਰਾਜ ਅਤੇ ਰਾਸ਼ਟਰੀ ਪੱਧਰ 'ਤੇ ਉਤਸ਼ਾਹਿਤ ਕਰਨਾ ਹੈ। ਉਪ-ਪ੍ਰਧਾਨ ਅਸ਼ੀਸ਼ ਵਰਮਾ ਨੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਹਰ ਮੁਕਾਬਲਾ ਅਨੁਭਵ ਅਤੇ ਆਤਮਵਿਸ਼ਵਾਸ ਵਧਾਉਣ ਦਾ ਸਾਧਨ ਹੈ।
ਮੁਕਾਬਲੇ ਦੌਰਾਨ ਕਿਰਨਦੀਪ ਗੌੜ ਨੂੰ ਸੀਨੀਅਰ ਰਾਸ਼ਟਰੀ ਆਰਬਿਟਰ ਬਣਨ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਉਹ ਅੰਬਾਲਾ ਦਾ ਪਹਿਲੀ ਮਹਿਲਾ ਸੀਨੀਅਰ ਨੈਸ਼ਨਲ ਆਰਬਿਟਰ ਬਣੀ ਹੈ।
ਐਸੋਸੀਏਸ਼ਨ ਦੇ ਸਕੱਤਰ ਰਣਦੀਪ ਗੌੜ ਨੇ ਦੱਸਿਆ ਕਿ ਜੂਨੀਅਰ ਵਰਗ ਵਿੱਚ ਮਾਈਂਡ  ਟ੍ਰੀ ਸਕੂਲ ਅਤੇ ਓਪੀਐਸ ਸਕੂਲ ਅਤੇ ਸੀਨੀਅਰ ਵਰਗ ਵਿੱਚ ਪੁਲਿਸ ਡੀਏਵੀ ਪਬਲਿਕ ਸਕੂਲ ਅਤੇ ਐਮਐਮ ਸਕੂਲ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ।
ਮੁਕਾਬਲੇ ਦੇ ਨਤੀਜੇ ਇਸ ਪ੍ਰਕਾਰ ਰਹੇ: ਅੰਡਰ-7 ਲੜਕੀਆਂ ਦੇ ਵਰਗ ਵਿੱਚ ਏਕਸ਼ਾ ਜੈਨ ਪਹਿਲੇ, ਇਨਾਇਆ ਗਰਗ ਦੂਜੇ ਅਤੇ ਭਵਨੀਤ ਕੌਰ ਤੀਜੇ ਸਥਾਨ 'ਤੇ ਰਹੀ। ਅੰਡਰ-7 ਲੜਕਿਆਂ ਦੇ ਵਰਗ ਵਿੱਚ ਅਥਰਵ ਗਰਗ ਪਹਿਲੇ, ਰਾਧਕ ਜੈਨ ਦੂਜੇ ਅਤੇ ਆਯਾਂਸ਼ ਬਾਂਸਲ ਤੀਜੇ ਸਥਾਨ 'ਤੇ ਰਹੇ। ਅੰਡਰ-11 ਲੜਕੀਆਂ ਦੇ ਵਰਗ ਵਿੱਚ ਤ੍ਰਿਸ਼ਾ ਪਹਿਲੇ, ਅਰਵੀ ਦੂਜੇ ਅਤੇ ਸੰਸਕ੍ਰਿਤੀ ਤੀਜੇ ਸਥਾਨ 'ਤੇ ਰਹੀ। ਅੰਡਰ-11 ਲੜਕਿਆਂ ਦੇ ਵਰਗ ਵਿੱਚ ਰਿਆਂਸ਼ ਭਾਰਦਵਾਜ ਪਹਿਲੇ, ਅਗਰਿਮ ਗੋਇਲ ਦੂਜੇ ਅਤੇ ਅਜੀਤੇਸ਼ ਬਾਂਸਲ ਤੀਜੇ ਸਥਾਨ 'ਤੇ ਰਹੀ।  
ਅੰਡਰ-15 ਲੜਕੀਆਂ ਦੇ ਵਰਗ ਵਿੱਚ ਨਿਆ ਸ਼ਰਮਾ ਪਹਿਲੇ, ਸ਼ਕਤੀ ਸ਼ਰਮਾ ਦੂਜੇ ਅਤੇ ਤਨਵੀ ਮਹਾਜਨ ਤੀਜੇ ਸਥਾਨ 'ਤੇ ਰਹੀ। ਅੰਡਰ-15 ਲੜਕਿਆਂ ਦੇ ਵਰਗ ਵਿੱਚ ਰਘੁਬੀਰ ਸ਼ਰਮਾ ਪਹਿਲੇ, ਸਹਿਜਵੀਰ ਦੂਜੇ ਅਤੇ ਅਦਿੱਤਿਆ ਤੀਜੇ ਸਥਾਨ 'ਤੇ ਰਹੇ।  ਅੰਡਰ-19 ਲੜਕਿਆਂ ਦੇ ਵਰਗ ਵਿੱਚ ਲਕਸ਼ਯ ਕੁਮਾਰ ਨੇ ਪਹਿਲਾ , ਓਜਸ ਕੌਸ਼ਿਕ ਨੇ ਦੂਜਾ ਅਤੇ ਗੁਰੂ ਚੋਪੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।