ਜ਼ਿਲਾ ਬਾਸਕਟਬਾਲ ਚੈਂਪੀਅਨਸ਼ਿਪ ਬਾਸਕਟਬਾਲ ਸਟੇਡੀਅਮ ਮੜੂਲੀ ਬ੍ਰਾਹਮਣਾਂ ਵਿਖੇ ਸ਼ਾਨੋ ਸ਼ੌਕਤ ਨਾਲ ਸਮਾਪਤ

ਹੁਸ਼ਿਆਰਪੁਰ:- ਸਵ: ਭਗਤ ਸਿੰਘ ਅਤੇ ਸ੍ਰੀਮਤੀ ਰਮਾ ਰਾਣੀ ਪਤਨੀ ਸੋਢੀ ਲਾਲ ਕੋਚ ਦੀ ਯਾਦ ਵਿਚ ਇੰਜੀ.ਸੁਰਿੰਦਰ ਸੰਧੂ ਜ਼ਿਲਾ ਪ੍ਰਧਾਨ ਬਾਸਕਟਬਾਲ ਐਸੋਸੀਏਸ਼ਨ ਦੀ ਅਗਵਾਈ ਹੇਠ ਕਰਵਾਈ ਗਈ ਦੋ ਰੋਜ਼ਾ ਬਾਸਕਟਬਾਲ ਚੈਂਪੀਅਨਸ਼ਿਪ ਮੜੂਲੀ ਬ੍ਰਾਹਮਣਾਂ ਵਿਖੇ ਬੜੀ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈ। ਚੈਂਪੀਅਨਸ਼ਿਪ ਦਾ ਉਦਘਾਟਨ ਸੰਤ ਰਾਮ ਮੂਰਤੀ ਜੀ ਨਾਰੇ ਵਾਲੇ ਅਤੇ ਵਰਿੰਦਰ ਕੁਮਾਰ ਜਿਲਾ ਅਟਾਰਨੀ ਹੁਸ਼ਿਆਰਪੁਰ ਨੇ ਕੀਤਾ। 
14 ਸਾਲ ਤੋਂ ਘਟ ਲੜਕਿਆਂ ਵਿਚ ਪੁਰਹੀਰਾਂ ਨੇ ਪਹਿਲਾ ਸਥਾਨ ਅਤੇ ਦਸੂਹਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 14 ਸਾਲ ਤੋਂ ਘੱਟ ਉਮਰ ਵਿਚ ਮੁਕੇਰੀਆਂ ਪਹਿਲੇ ਸਥਾਨ ਤੇ ਅਤੇ ਹੁਸ਼ਿਆਰਪੁਰ ਵਿੰਗ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  19 ਸਾਲ ਤੋਂ ਘੱਟ ਲੜਕੇ ਪੁਰਹੀਰਾਂ ਪਹਿਲਾ ਤੇ ਟਾਂਡਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ 19 ਸਾਲ ਤੋਂ ਘੱਟ ਲੜਕੀਆਂ ਲਾਜਵੰਤੀ ਸਪੋਰਸ ਵਿੰਗ ਪਹਿਲਾ ਅਤੇ ਮੜੂਲੀ ਬ੍ਰਾਹਮਣਾਂ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।   
         ਇਸ ਮੌਕੇ ਜ਼ਿਲਾ ਬਾਸਕਟਬਾਲ ਐਸੋਸੀਏਸ਼ਨ ਵਲੋੰ ਇੰਜ਼. ਸੁਰਿੰਦਰ ਸੰਧੂ ਪ੍ਰਧਾਨ ਅਤੇ ਜਨਰਲ ਸਕੱਤਰ ਪ੍ਰੇਮ ਸਿੰਘ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ  ਸੋਢੀ ਲਾਲ ਕੋਚ ਅਤੇ ਭਗਤ ਸਿੰਘ ਦੇ ਪਿਤਾ ਸੰਤੋਖ ਸਿੰਘ ਅਤੇ ਇੰਟਰਨੈਸ਼ਨਲ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੂੰ ਵਿਸ਼ੇਸ਼ ਸਨਮਾਨਿਤ ਵੀ ਕੀਤਾ। 
ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਕ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਮੌਕੇ ਡਾ. ਇਸ਼ਾਕ ਨੇ ਕਿਹਾ ਕਿ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਦਿਲਚਸਪੀ ਰੱਖਣੀ ਬਹੁਤ ਜਰੂਰੀ ਹੈ,ਸਰੀਰਕ ਤੰਦਰੁਸਤੀ ਦੇ ਨਾਲ ਨਾਲ ਖੇਡਾਂ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਲਈ ਵੀ ਕਾਰਗਾਰ ਸਾਬਿਤ ਹੁੰਦੀਆਂ ਹਨ। ਇਸ ਮੌਕੇ ਡਾ.ਇਸ਼ਾਕ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ ਜ਼ਿਲਾ  ਬਾਸਕਟਬਾਲ ਐਸੋਸੀਏਸ਼ਨ ਨੂੰ ਦੋ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।  
         ਇਸ ਮੌਕੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ਤੇ ਡਾ. ਸੰਜੀਵ ਹੀਰਾ, ਡਾ. ਕਮਲੇਸ਼ ਹੀਰਾ, ਕੈਪਟਨ ਰਾਜ ਕੁਮਾਰ ਹੀਰਾ, ਵਨੀਤਾ ਹੀਰਾ (ਹੀਰਾ ਕਲਿਨਿਕ ਲੈਬੋਰਟਰੀ) , ਡਾ. ਐਸ ਪੀ ਸਿੰਘ ਐਸ ਐਮ ਓ, ਡਾ. ਸੁਰਿੰਦਰ ਕੁਮਾਰ (ਰਿਟਾ.) ਡਿਪਟੀ ਡਾਇਰੈਕਟਰ,ਇੰਜੀ.ਜਗਦੀਸ਼ ਬੱਧਣ, ਪ੍ਰੋ.ਬਹਾਦਰ ਸਿੰਘ ਸਨੇਤ, ਹਰਜਿੰਦਰ ਹਰਿਗੜ, ਪ੍ਰਵੀਨ ਬੰਗਾ, ਐਡਵੋਕੇਟ ਜਸਵਿੰਦਰ ਸਿੰਘ, ਐਡਵੋਕੇਟ ਪਲਵਿੰਦਰ ਮਾਨਾ, ਸੁਰਜੀਤ ਚੰਦੇਲ ਐਨ ਆਰ ਆਈ, ਮੰਗਲ ਨਾਥ ਪਾਲ, ਡਾ. ਰਤਨ ਚੰਦ, ਰਣਜੀਤ ਰਾਣਾ, ਸੁਖਵਿੰਦਰ ਰਾਣਾ, ਇੰਜ.ਸਤਵਿੰਦਰ ਮਦਾਰਾ, ਧਰਮਪਾਲ, ਰਾਕੇਸ਼ ਕੁਮਾਰ, ਲਹਿੰਬਰ ਰਾਮ ਝੰਮਟ, ਹਰਕੀਰਤ ਸਿੰਘ ਸਪੋਰਸ ਅਫਸਰ ਨੇ ਸ਼ਿਰਕਤ ਕੀਤੀ। 
          ਇਨਾਮਾਂ ਦੀ ਵੰਡ ਵਿਸ਼ਾਲ ਥਾਪਰ ਟੈਕਨੀਕਲ ਅਫਸਰ ਮਾਰਕਫੈਡ ਹੁਸ਼ਿਆਰਪੁਰ/ਗੁਰਦਾਸਪੁਰ, ਡਾ. ਅਮਨਦੀਪ ਕੌਰ, ਬੇਅੰਤ ਸਿੰਘ ਸਟੇਟ ਅਵਾਰਡੀ ਨੇ ਕਰਕੇ ਖਿਡਾਰੀਆਂ ਦੀ ਹੋਂਸਲਾ ਅਫਜਾਈ ਕੀਤੀ। ਇਸ ਮੌਕੇ ਸੁਰਿੰਦਰ ਸੰਧੂ  ਜ਼ਿਲਾ ਪ੍ਰਧਾਨ ਬਾਸਕਟਬਾਲ ਐਸੋਸੀਏਸ਼ਨ ,ਸਰਪੰਚ ਰਾਜ ਰਾਣੀ ਵਲੋੰ ਆਏ ਹੋਏ ਮਹਿਮਾਨਾਂ ਅਤੇ ਸ਼ਹਿਰ ਵਾਸੀਆਂ, ਖੇਡ ਪ੍ਰੇਮੀਆਂ ਦਾ ਤਹਿ ਦਿਲੋਂ ਧੰਨਬਾਦ ਕੀਤਾ।
 ਇਸ ਮੌਕੇ ਨਗਰ ਪੰਚਾਇਤ, ਸਰਪੰਚ ਠਾਕੁਰ ਦਾਸ, ਸੋਢੀ ਲਾਲ,ਸੰਤੋਖ ਸਿੰਘ, ਬਲਰਾਜ, ਅਜੇ ਕੁਮਾਰ, ਬੀਬੀ ਤੀਰਥ ਕੌਰ, ਜਸਵਿੰਦਰ ਸਿੰਘ, ਰਾਮ ਆਸਰਾ ਐਨ ਆਰ ਆਈ, ਸੰਦੀਪ ਮਿੰਟੂ, ਐਨ ਐਸ ਭੱਟੀ, ਰਜਿੰਦਰ ਕੁਮਾਰ, ਸਤੀਸ਼ ਕੁਮਾਰ, ਸਰਬਜੀਤ ਸਿੰਘ ਵਿਰਦੀ, ਜਤਿੰਦਰ ਕੁਮਾਰ ਮੈਨੇਜਰ, ਭੁਪਿੰਦਰ ਬਿੰਦੂ, ਅਮਨਦੀਪ ਟਰਨਟੀ ਸਕੂਲ, ਗੁਰਪ੍ਰੀਤ ਪੁਰਹੀਰਾਂ, ਜਸਵੰਤ ਬੱਸੀ, ਮੈਂਡਮ ਅਮਨਦੀਪ ਕੌਰ ਕੋਚ, ਸਿਮੀ ਕੋਚ ਰੇਲਵੇ ਮੰਡੀ, ਆਰਤੀ ਭਾਰਦਵਾਜ, ਗੁਰਕਿਰਨ ਸਿੰਘ, ਬ੍ਰਿਜ ਸ਼ਰਮਾ, ਮਾਸਟਰ ਸੋਮ ਨਾਥ, ਅਜੇ ਦਸੂਹਾ, ਕੋਚ ਰੋਹਿਤ ਮੁਕੇਰੀਆਂ ਵੀ ਹਾਜਰ ਸਨ।