ਸੀਨੀਅਰ ਸਿਟੀਜਨਜ਼ ਦੀ ਮੀਟਿੰਗ ਚ ਹੋਈ ਵਿਚਾਰਾਂ
ਨਵਾਂਸ਼ਹਿਰ- ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਦੀ ਮਾਸਿਕ ਮੀਟਿੰਗ ਪ੍ਰੋਫੈਸਰ ਐਸ ਕੇ ਬਰੂਟਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਮੀਟਿੰਗ ਹਾਲ ਵਿੱਚ ਹੋਈ। ਮੀਟਿੰਗ ਦੇ ਆਰੰਭ ਵਿਚ ਪ੍ਰੋਫੈਸਰ ਬਰੂਟਾ ਵਲੋਂ ਮੀਟਿੰਗ ਵਿਚ ਹਾਜ਼ਰ ਸਮੂਹ ਮੈਂਬਰਾਂ ਨੂੰ ਜੀ ਆਇਆਂ ਆਖਿਆ।
ਅਤੇ ਪਿਛਲੇ ਮਹੀਨੇ ਅਕਤੂਬਰ ਵਿਚ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਐਸੋਸੀਏਸ਼ਨ ਵੱਲੋਂ ਮਨਾਏ ਗਏ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਨੂੰ ਸਫ਼ਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ ਅਤੇ ਵਧਾਈ ਦਿੱਤੀ।
ਸਕੱਤਰ ਹੁਸਨ ਲਾਲ ਬਾਲੀ ਵਲੋਂ ਪਿਛਲੇ ਮਹੀਨੇ ਹੋਈ ਮੀਟਿੰਗ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ। ਪ੍ਰਧਾਨਗੀ ਮੰਡਲ ਵਲੋਂ ਮੈਂਬਰ ਅਸ਼ੋਕ ਗੌਤਮ , ਅਸ਼ਵਨੀ ਗੌਤਮ , ਪੂਰਨ ਚੰਦ , ਅਸ਼ੋਕ ਕੁਮਾਰ ਚੋਪੜਾ , ਜਨਰਲ ਸਕੱਤਰ ਐਸ ਕੇ ਪੁਰੀ , ਸਰੋਜ ਪੁਰੀ ਅਤੇ ਸਤਨਾਮ ਕੌਰ ਨੂੰ ਉਨ੍ਹਾਂ ਦੇ ਜਨਮ ਦਿਨ ਅਤੇ ਹਰਬੰਸ ਸਿੰਘ , ਪ੍ਰਸ਼ੋਤਮ ਬੈਂਸ ਅਤੇ ਸੁਭਾਸ਼ ਅਰੋੜਾ ਨੂੰ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ 'ਤੇ ਫੁੱਲ ਭੇਂਟ ਕਰ ਕੇ ਸ਼ੁਭਕਾਮਨਾਵਾਂ ਅਤੇ ਵਧਾਈ ਦਿੱਤੀ।
ਮੀਟਿੰਗ ਦੌਰਾਨ ਸੰਧੂ ਹਸਪਤਾਲ ਨਵਾਂਸ਼ਹਿਰ ਦੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਜੇ ਐਸ ਸੰਧੂ , ਐਮ ਐਸ ਜਨਰਲ ਅਤੇ ਲੈਪਰੋ ਸਰਜਰੀ ਦੇ ਮਾਹਿਰ ਡਾ. ਸੰਦੀਪ ਅਗਰਵਾਲ ਅਤੇ ਹੱਡੀਆਂ ਅਤੇ ਜੋੜਾਂ ਦੇ ਦਰਦਾਂ ਸਬੰਧੀ ਮਾਹਿਰ ਡਾ. ਕਨਵ ਟੰਡਨ ਵਲੋਂ ਬਜ਼ੁਰਗਾਂ ਨੂੰ ਦਰਪੇਸ਼ ਮੁਸ਼ਕਿਲਾਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਇਲਾਜ / ਉਪਚਾਰ ਸਬੰਧੀ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਬਜ਼ੁਰਗਾਂ ਨੂੰ ਸੰਤੁਲਿਤ ਭੋਜਨ ਅਤੇ ਹਲਕੀ ਕਸਰਤ ਕਰਨ ਦੀ ਵੀ ਸਲਾਹ ਦਿੱਤੀ। ਪ੍ਰਧਾਨ ਪ੍ਰੋਫੈਸਰ ਐਸ ਕੇ ਬਰੂਟਾ , ਸੀਨੀਅਰ ਵਾਈਸ ਪ੍ਰਧਾਨ ਐਮਪੀ ਪਾਠਕ , ਰਾਮ ਧੰਨ ਚੌਧਰੀ , ਸਕੱਤਰ ਹੁਸਨ ਲਾਲ ਬਾਲੀ ਅਤੇ ਬਿਕਰਮਜੀਤ ਸਿੰਘ ਵਲੋਂ ਆਏ ਹੋਏ ਡਾਕਟਰਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ।
ਸੰਧੂ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਪ੍ਰੋਫੈਸਰ ਜੀ ਐਸ ਸੰਧੂ ਨੂੰ ਵੀ ਪ੍ਰਧਾਨਗੀ ਮੰਡਲ ਵਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ। ਮੈਂਬਰ ਸੁਖਦੇਵ ਸ਼ਰਮਾ ( ਪੰਡਿਤ) , ਜੀਵਨ ਪਾਠਕ , ਕੈਲਾਸ਼ ਬਾਲੀ ਅਤੇ ਸੁਭਾਸ਼ ਅਰੋੜਾ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਮੈਂਬਰਾਂ ਦਾ ਮਨੋਰੰਜਨ ਕੀਤਾ। ਅੰਤ ਵਿੱਚ ਪ੍ਰਧਾਨ ਪ੍ਰੋਫੈਸਰ ਐਸ ਕੇ ਬਰੂਟਾ ਵਲੋਂ ਮੀਟਿੰਗ ਵਿਚ ਹਾਜ਼ਰ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।
