ਧਾਰਮਿਕ ਪ੍ਰੋਗਰਾਮ ਸਭਿਆਚਾਰਕ ਅਤੇ ਸਫਲ ਰਾਸ਼ਟਰ ਨਿਰਮਾਣ ਲਈ ਜ਼ਰੂਰੀ ਖੰਨਾ

ਹੁਸ਼ਿਆਰਪੁਰ- ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੂੰ ਸੰਤਾਂ ਦੇ ਪਾਵਨ ਕਰ ਕਮਲਾਂ ਤੋਂ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਹੁਸ਼ਿਆਰਪੁਰ ਰੋਸ਼ਨ ਗ੍ਰਾਊਂਡ ਵਿੱਚ 14 ਤੋਂ 20 ਅਪ੍ਰੈਲ ਤੱਕ ਕੀਤੇ ਜਾਣ ਵਾਲੇ ਸ਼੍ਰੀਮਦ ਭਾਗਵਤ ਕਥਾ ਦਾ ਸੱਦਾ ਪੱਤਰ ਮਿਲਿਆ।
ਇਸ ਮੌਕੇ ਖੰਨਾ ਨੇ ਕਿਹਾ ਕਿ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਜਿਹੇ ਧਾਰਮਿਕ ਸਮਾਗਮ ਦਾ ਆਯੋਜਨ ਕਰਨਾ ਬਹੁਤ ਜ਼ਰੂਰੀ ਹੈ। ਖੰਨਾ ਨੇ ਕਿਹਾ ਕਿ ਅਜਿਹੇ ਆਯੋਜਨਾਂ ਤੋਂ ਲੋਕਾਂ ਦੇ ਦਿਲਾਂ ਵਿੱਚ ਆਧਿਆਤਮਿਕਤਾ ਦਾ ਸੰਚਾਰ ਹੁੰਦਾ ਹੈ ਅਤੇ ਸਮਾਜ ਬੁਰੇ ਕਰਮਾਂ ਤੋਂ ਦੂਰ ਰਹਿੰਦਾ ਹੈ। 
ਖੰਨਾ ਨੇ ਕਿਹਾ ਕਿ ਇੱਕ ਸਭਿਆਚਾਰਕ ਅਤੇ ਸਫਲ ਰਾਸ਼ਟਰ ਨਿਰਮਾਣ ਵਿੱਚ ਅਜਿਹੇ ਧਾਰਮਿਕ ਆਯੋਜਨਾਂ ਦਾ ਬਹੁਤ ਵੱਡਾ ਯੋਗਦਾਨ ਹੋਵੇਗਾ।