ਵਿਕਾਸ ਅਤੇ ਪੰਚਾਹਿਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਦਿਖਾਈ ਮਨੁੱਖੀ ਸੰਵੇਦਨਾ
ਚੰਡੀਗੜ੍ਹ, 20 ਨਵੰਬਰ - ਹਰਿਆਣਾ ਦੇ ਵਿਕਾਸ ਅਤੇ ਪੰਚਾਹਿਤ ਅਤੇ ਖਨਨ ਅਤੇ ਭੂ-ਵਿਗਿਆਨ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਅੱਜ ਇੱਕ ਸੜਕ ਦੁਰਘਟਨਾਗ੍ਰਸਤ ਵਿਅਕਤੀ ਨੂੰ ਖੁਦ ਆਪਣੀ ਗੱਡੀ ਵਿੱਚ ਹਸਪਤਾਲ ਪਹੁੰਚਾਇਆ। ਮੰਤਰੀ ਕ੍ਰਿਸ਼ਣ ਲਾਲ ਪੰਵਾਰ ਵੀਰਵਾਰ ਨੂੰ ਦੁਪਹਿਰ ਬਾਅਦ ਕੁਰੂਕਸ਼ੇਤਰ ਤੋਂ ਚੰਡੀਗੜ੍ਹ ਆ ਰਹੇ ਸਨ। ਜਿਵੇਂ ਹੀ ਉਨ੍ਹਾਂ ਦਾ ਕਾਫਿਲਾ ਪੰਜਾਬ ਦੇ ਡੇਰਾਬੱਸੀ ਦੇ ਕੋਲ ਪਹੁੰਚਿਆ ਤਾਂ ਸੜਕ 'ਤੇ ਅਵਾਰਾ ਪਸ਼ੂ ਦੇ ਨਾਲ ਬਾਇਕ ਸਵਾਰ ਦੁਰਘਟਨਾਗ੍ਰਸਤ ਹੋ ਗਿਆ। ਇਸ ਵਿੱਚ ਮੰਤਰੀ ਨੇ ਤੁਰੰਤ ਆਪਣੀ ਗੱਡੀ ਰੁਕਵਾ ਕੇ ਉਸ ਸੜਕ ਦਰਘਟਨਾਗ੍ਰਸਤ ਵਿਅਕਤੀ ਨੂੰ ਆਪਣੀ ਗੱਡੀ ਵਿੱਚ ਨੇੜੇ ਹਸਪਤਾਲ ਵਿੱਚ ਪਹੁੰਚਾਇਆ।
ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਹਾਲਾਤ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਡਾਕਟਰਾਂ ਨੂੰ ਤੁਰੰਤ ਇਲਾਜ ਕਰਨ ਲਈ ਕਿਹਾ। ਇਸ ਦੇ ਬਾਅਦ ਉਨ੍ਹਾਂ ਨੇ ਨੌਜੁਆਨਾ ਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਪੁਲਿਸ ਪ੍ਰਸਾਸ਼ਨ ਨੂੰ ਵੀ ਸੂਚਿਤ ਕੀਤਾ। ਉਨ੍ਹਾਂ ਨੇ ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਨਿਰਦੇਸ਼ ਦਿੱਤੇ ਕਿ ਜਖਮੀ ਦੇ ਇਲਾਜ ਵਿੱਚ ਕਿਸੇ ਤਰ੍ਹਾ ਦੀ ਕਮੀ ਨਾ ਹੋਵੇ।
ਇਸ ਦੌਰਾਨ ਸਥਾਨਕ ਲੋਕਾਂ ਅਤੇ ਰਾਹਗਿਰਾਂ ਨੇ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਦੀ ਇਸ ਮਨੁੱਖਤਾਪੂਰਣ ਪਹਿਲ ਦੀ ਖੁੱਲੇ ਦਿੱਲ ਨਾਲ ਸ਼ਲਾਘਾ ਕੀਤੀ। ਉਨ੍ਹਾਂ ਦੇ ਇਸ ਕਦਮ ਨੇ ਇਹ ਸੰਦੇਸ਼ ਦਿੱਤਾ ਕਿ ਸੰਕਟ ਦੀ ਸਮੇਂ ਵਿੱਚ ਸੰਵੇਦਨਸ਼ੀਲਤਾ ਅਤੇ ਮਨੁੱਖੀ ਮੁੱਲ ਹੀ ਸੱਭ ਤੋਂ ਉੱਪਰ ਹਨ। ਮੰਤਰੀ ਸ੍ਰੀ ਪੰਵਾਰ ਵੱਲੋਂ ਸਮੇਂ ਰਹਿੰਦੇ ਕੀਤੀ ਗਈ ਇਹ ਤੁਰੰਤ ਕਾਰਵਾਈ ਨਾ ਸਿਰਫ ਸ਼ਲਾਘਾਯੋਗ ਹੈ, ਸਗੋ ਸਮਾਜ ਲਈ ਪੇ੍ਰਰਣਾਸਰੋਤ ਵੀ ਹੈ।
ਇਸ ਦੇ ਬਾਅਦ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਆਪਣੇ ਡੇਸਟੀਨੇਸ਼ਨ ਵੱਲੋਂ ਨਿਕਲਦੇ ਹੋਏ ਕਿਹਾ ਕਿ ਕਿਸੇ ਵੀ ਨਾਗਰਿਕ ਦੇ ਜੀਵਨ ਤੋਂ ਵੱਧ ਕੇ ਕੁੱਝ ਨਹੀਂ ਹੈ। ਅਜਿਹੇ ਹਾਲਾਤ ਵਿੱਚ ਤੁਰੰਤ ਮਦਦ ਕਰਨਾ ਹਰ ਵਿਅਕਤੀ ਦੀ ਜਿਮੇਵਾਰੀ ਹੈ। ਸਰਕਾਰ ਅਤੇ ਸਮਾਜ ਤਾਂਹੀ ਮਜਬੂਤ ਬਣਦੇ ਹਨ ਜਦੋਂ ਅਸੀਂ ਮਨੁੱਖਤਾ ਨੂੰ ਪ੍ਰਾਥਮਿਕਤਾ ਦਿੰਦੇ ਹਨ।
