ਡਿਪਟੀ ਸਪੀਕਰ ਰੌੜੀ ਆਪਣੇ ਸਥਾਨਕ ਦਫ਼ਤਰ ਚ ਕਰਨਗੇ ਪਹਿਲਾਂ ਵਾਂਗ ਸੰਗਤ ਦਰਸ਼ਨ

ਗੜ੍ਹਸ਼ੰਕਰ 15 ਅਕਤੂਬਰ- ਪੰਜਾਬ ਵਿਧਾਨ ਸਭਾ ਤੋਂ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੇ ਬੀਤੇ ਦਿਨੀ 5 ਅਕਤੂਬਰ ਤੋਂ 12 ਅਕਤੂਬਰ ਤੱਕ ਬਾਰਬਾਡੋਸ ਦੀ ਰਾਜਧਾਨੀ ਬ੍ਰਿਜਟਾਊਨ ਵਿਖੇ ਆਯੋਜਿਤ ਰਾਸ਼ਟਰ ਮੰਡਲ ਸੰਸਦੀ ਸੰਘ (ਸੀ ਪੀ ਏ) ਦੀ 68ਵੀਂ ਕਾਨਫਰੰਸ 'ਚ ਸ਼ਮੂਲੀਅਤ ਕੀਤੀ| 
ਇਸ ਸਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਚੰਨੀ ਓ.ਐਸ.ਡੀ. ਮਾਨਯੋਗ ਡਿਪਟੀ ਸਪੀਕਰ ਨੇ ਦੱਸਿਆ ਕਿ ਇਸ ਅੰਤਰਰਾਸ਼ਟਰੀ ਮੰਚ ਵਿੱਚ ਕਾਮਨਵੈਲਥ ਦੇ ਕਈ ਦੇਸ਼ਾਂ ਦੇ ਮਾਨਯੋਗ ਸਪੀਕਰਾਂ ਅਤੇ ਮਾਨਯੋਗ ਡਿਪਟੀ ਸਪੀਕਰਾਂ ਅਤੇ ਸੰਸਦ ਮੈਂਬਰਾਂ ਨੇ ਭਾਗ ਲਿਆ| 
ਓ.ਐਸ.ਡੀ. ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਵਿਦੇਸ਼ੀ ਦੌਰੇ ਤੋਂ ਬਾਅਦ 16 ਅਕਤੂਬਰ ਨੂੰ ਮਾਨਯੋਗ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਆਪਣੇ ਸਥਾਨਿਕ ਦਫ਼ਤਰ ਗੜ੍ਹਸ਼ੰਕਰ ਵਿਖੇ ਸੰਗਤ ਦਰਸ਼ਨ ਕਰਨਗੇ|