ਡੇਂਗੂ ਜਾਗਰੂਕਤਾ ਕੈਂਪ ਸੈਕਟਰ ਰੁੜਕੀ ਖਾਸ ਚ ਲਗਾਇਆ

ਗੜ੍ਹਸ਼ੰਕਰ- ਮਾਨਯੋਗ ਸਿਵਲ ਸਰਜਨ ਹੁਸ਼ਿਆਰਪੁਰ  ਦੇ ਹੁਕਮਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨਿਰਮਲ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪੀਐਚਸੀ ਪੋਸੀ ਅਧੀਨ ਆਉਂਦੇ ਸੈਕਟਰ ਰੁੜਕੀ ਖਾਸ ਵਿਖੇ ਡੇਂਗੂ ਜਾਗਰੂਕਤਾ ਲਗਾਇਆ ਗਿਆ ਇਸ ਵਿੱਚ ਸਰਦਾਰ ਮੱਖਣ ਸਿੰਘ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਕੋਈ ਵੀ ਬੁਖਾਰ ਡੇਂਗੂ ਹੋ ਸਕਦਾ ਹੈ। 
ਇਹ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਸ ਵਿੱਚ ਤੇਜ ਬੁਖਾਰ, ਸਿਰ ਦਰਦ ਮਾਸਪੇਸ਼ੀ ਤੇ ਜੋੜਾਂ ਵਿੱਚ ਦਰਦ, ਉਲਟੀ, ਆਉਂਦੀ ਹੈ ਸਿਰ ਦਰਦ ਭੰਨ ਤੋੜ ਅਤੇ ਮਸੂੜਿਆ ਵਿੱਚੋ ਖੂਨ ਵਗਣਾ ਤੇ ਚਮੜੀ ਤੇ ਦਾਣੇ ਆਦਿ ਲੱਛਣ ਹਨ। ਇਸ ਤੋਂ ਬਚਣ ਲਈ ਆਪਣੇ ਆਲੇ ਦੁਆਲੇ ਪਾਣੀ ਨਾ ਖੜਾ ਹੋਣ ਦਿਓ ਕੂਲਰਾਂ ਨੂੰ ਹਰ ਹਫਤੇ ਸਾਫ ਕਰੋ ਕਵਾੜ ਦੇ ਸਮਾਨ ਵਿੱਚ ਬਰਸਾਤੀ ਪਾਣੀ ਜਮਾ ਨਾ ਹੋਣ ਦਿਓ ਪਾਣੀ ਦੀਆਂ ਟੈਂਕੀਆਂ ਰੱਖੋ।
ਪੂਰੀਆਂ ਬਾਹਵਾਂ ਵਾਲੇ ਕੱਪੜੇ ਪਾ ਕੇ ਰੱਖੋ ਮੱਛਰਦਾਨੀ ਦੀ ਵਰਤੋਂ ਕਰੋ ਮੱਛਰ ਭਜਾਉਣ ਵਾਲੀਆਂ ਕਰੀਮਾਂ ਵਰਤੋਂ ਜੇਕਰ ਕਿਸੇ ਨੂੰ ਬੁਖਾਰ ਹੁੰਦਾ ਹੈ। ਤਾਂ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰੋ ਡੇਂਗੂ ਦਾ ਇਲਾਜ ਅਤੇ ਟੈਸਟ ਸਰਕਾਰ ਵੱਲੋਂ ਬਿਲਕੁਲ ਫਰੀ ਕੀਤੇ ਜਾਂਦੇ ਹਨ। ਇਸ ਮੌਕੇ ਵਿਕਾਸ ਰਾਣਾ, ਕੁਲਵੰਤ ਸਿੰਘ, ਸੋਮ ਨਾਥ ਅਤੇ ਆਸ਼ਾ ਵਰਕਰ ਅਤੇ ਗੁਰਸੇਵਾ ਮੈਡੀਕਲ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।