ਡੈਮੋਕ੍ਰੈਟਿਕ ਪੈਨਸ਼ਨਰ ਫਰੰਟ ਵਲੋਂ ਪੈਨਸ਼ਨਰ ਦਿਵਸ ਤੇ ਕੀਤੀ ਵਿਚਾਰ ਗੋਸ਼ਠੀ

ਗੜਸ਼ੰਕਰ, 18 ਦਸੰਬਰ:- ਡੈਮੋਕ੍ਰੈਟਿਕ ਪੈਨਸ਼ਨਰ ਫਰੰਟ ਵਲੋ ਸਥਾਨਕ ਸ.ਮੇਜਰ ਸਿੰਘ ਮੌਜੀ ਯਾਦਗਾਰੀ ਹਾਲ ਵਿੱਚ ਪੈਨਸ਼ਨਰ ਦਿਵਸ 'ਤੇ ਇਕ ਵਿਚਾਰ ਗੋਸ਼ਠੀ ਕੀਤੀ ਗਈ ਜਿਸ ਦੀ ਪ੍ਰਧਾਨਗੀ ਮੁਲਾਜ਼ਮ ਆਗੂ ਵਿਨੇ ਕੁਮਾਰ ਅਤੇ ਗਗਨਦੀਪ ਥਾਂਦੀ ਨੇ ਕੀਤੀ। ਇਸ ਵਿਚਾਰ ਗੋਸ਼ਠੀ ਵਿੱਚ ਮੌਜੂਦਾ ਸਰਕਾਰਾਂ ਦੀਆਂ ਆਰਥਿਕ ਨੀਤੀਆ ਸੰਬੰਧੀ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਗਈ। 
ਇਸ ਵੇਲੇ ਵਿਚਾਰ ਚਰਚਾ ਵਿੱਚ ਭਾਗ ਲੈਦਿਆ ਮੁਕੇਸ਼ ਕੁਮਾਰ,ਬਲਵੀਰ ਖਾਨਪੁਰੀ, ਪ੍ਰਿੰਸੀਪਲ ਡਾ. ਬਿੱਕਰ ਸਿੰਘ ਨੇ ਕਿਹਾ ਕਿ ਦੁਨੀਆ ਵਿੱਚ ਸਮਾਜਵਾਦੀ ਪ੍ਰਬੰਧ ਦੇ ਦਬਾਅ ਤਹਿਤ ਅਤੇ ਮੁਲਾਜ਼ਮਾ ਦੇ ਲੰਬੇ ਵਿਚਾਰਧਾਰਕ ਸ਼ੰਘਰਸ਼ ਕਾਰਨ ਸਰਕਾਰਾਂ ਨੂੰ ਮੁਲਾਜ਼ਮਾਂ ਨੂੰ ਸਹੂਲਤਾ ਦੇਣ ਲਈ ਮਜਬੂਰ ਹੋਣਾ ਪਿਆ। ਪਿਛਲੇ 35 ਸਾਲ ਤੋਂ ਦੁਨੀਆਂ ਪੱਧਰ 'ਤੇ ਸਮਾਜਵਾਦੀ ਕੈਂਪ ਦੇ ਖੇਰੂ ਖੇਰੂ ਹੋਣ ਕਾਰਨ ਸਰਮਾਏਦਾਰੀ ਵਲੋਂ ਮੁਲਾਜ਼ਮਾ ਦੀਆਂ ਸਹੂਲਤਾਂ ਤੇ ਲਗਾਤਾਰ ਕੱਟ ਲਗਾ ਕੇ ਖਤਮ ਕੀਤਾ ਜਾ ਰਿਹਾ।
 ਜਿਸ ਦੇ ਤਹਿਤ, ਗਰੇਡ, ਪੈਨਸ਼ਨ, ਭੱਤੇ ਅਤੇ ਸਰਵਿਸ ਹਾਲਤਾਂ ਨੂੰ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਸੋ ਮੁਲਾਜ਼ਮ ਪੱਖੀ ਸਹੂਲਤਾਂ ਪ੍ਰਾਪਤ ਕਰਨ ਲਈ ਮੁਲਾਜ਼ਮਾਂ ਨੂੰ ਵਿਚਾਰਧਾਰਕ ਪੱਧਰ ਤੇ ਚੇਤਨ ਹੋ ਕੇ ਮੌਜੂਦਾ ਪ੍ਰਬੰਧ ਨੂੰ ਸਮਝ ਕੇ ਬਦਲਣ ਲਈ ਸ਼ੰਘਰਸ਼ ਕਰਨਾ ਚਾਹੀਦਾ ਹੈ। ਇਸ ਸਮੇਂ ਬਲਕਾਰ ਸਿੰਘ ਮਘਾਣੀਆ, ਆਗੂ ਮਨਦੀਪ ਸਿੰਘ, ਗੁਰਮੇਲ ਸਿੰਘ, ਸਤਨਾਮ ਸਿੰਘ ਬੰਗੜ, ਮਨਜੀਤ ਸਿੰਘ ਬੰਗਾ, ਖੁਸ਼ਵਿੰਦਰ ਕੌਰ ਡੀਪੀਈ ਆਦਿ ਹਾਜ਼ਰ ਸਨ।