ਬ੍ਰਾਹਮਣ ਭਲਾਈ ਬੋਰਡ ਪੰਜਾਬ ਨੂੰ ਰਿਵਾਇਵ ਕਰਨ ਦੀ ਮੰਗ ਕਰਦੇ ਹੋਏ।
ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਐਡਵੋਕੇਟ ਹਰਿੰਦਰ ਸ਼ਰਮਾ ਕੌਰਜੀਵਾਲਾ ਬ੍ਰਾਹਮਣ ਸਮਾਜ ਵੈਲਫਅਰ ਫਰੰਟ ਪੰਜਾਬ ਅਤੇ ਸਾਬਕਾ ਚੇਅਰਮੈਨ ਬ੍ਰਾਹਮਣ ਭਲਾਈ ਬੋਰਡ ਪੰਜਾਬ ਦੀ ਅਗਵਾਈ ਹੇਠ ਹੋਈ। ਯੂਵਰਾਜ ਸ਼ਰਮਾ ਸਰਪੰਚ ਜੱਸੋਵਾਲ ਯੂਥ ਨੇਤਾ (ਬ੍ਰਾਹਮਣ ਸਭਾ) ਅਤੇ ਅਸ਼ਵਨੀ ਭਾਸਕਰ ਸ਼ਾਸ਼ਤਰੀ ਨੇ ਕਿਹਾ ਕਿ ਮੀਟਿੰਗ ਵਿੱਚ ਬ੍ਰਾਹਮਣ ਸਮਾਜ ਦੀ ਭਲਾਈ ਨਾਲ ਸਬੰਧਤ ਅਨੇਕਾਂ ਮੁੱਦਿਆਂ ਉੱਤੇ ਵਿਚਾਰ ਚਰਚਾ ਕੀਤੀ ਗਈ ਅਤੇ ਬ੍ਰਾਹਮਣ ਭਲਾਈ ਬੋਰਡ ਪੰਜਾਬ ਨੁੰ ਰਿਵਾਇਵ ਕਰਵਾਉਣ ਵਾਸਤੇ, ਸਰਕਾਰ ਕੋਲ ਆਪਣੀਆਂ ਮੰਗਾਂ ਪੇਸ਼ ਕਰਨ ਅਤੇ ਹੱਕਾਂ ਲਈ ਲੜਾਈ ਜਾਰੀ ਰੱਖਣ ਲਈ ਫੈਸਲਾ ਲਿਆ ਗਿਆ।
ਮੌਕੇ ਤੇ ਸਮਾਜ ਦੇ ਉਹ ਕੰਮ ਜਿਨ੍ਹਾਂ ਵਿੱਚ ਰੁਕਾਵਟਾਂ ਆ ਰਹੀਆ ਸਨ। ਉਹਨਾਂ ਨੂੰ ਮੁੜ ਤੀਬਰਤਾ ਨਾਲ ਚਲਾਉਣ ਬਾਰੇ ਰਣਨੀਤੀ ਵੀ ਬਣਾਈ ਗਈ। ਚਮਨ ਲਾਲ ਸ਼ਰਮਾ ਬਨੂੜ ਜਿਲਾ ਮੁਹਾਲੀ ਅਤੇ ਲਲਿਤ ਸ਼ਰਮਾ ਨੇ ਬ੍ਰਾਹਮਣ ਭਾਈਚਾਰੇ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਮੁਹਿੰਮ ਨਾਲ ਜੁੜਨ ਤਾਂ ਜ਼ੋ ਬ੍ਰਾਹਮਣ ਸਮਾਜ ਦੀ ਅਵਾਜ ਸਰਕਾਰ ਤੱਕ ਪਹੁੰਚ ਸਕੇ। ਰਾਜ ਕੁਮਾਰ ਪ੍ਰਧਾਨ ਬ੍ਰਾਹਮਣ ਸਭਾ ਅਤੇ ਭੂਸ਼ਨ ਸ਼ਰਮਾ ਪ੍ਰਧਾਨ ਜਿਲਾ ਪਟਿਆਲਾ ਨੇ ਸ੍ਰੀ ਕਾਲੀ ਮਾਤਾ ਮੰਦਿਰ ਦੀ ਕਮੇਟੀ ਅਤੇ ਸਰਕਾਰੀ ਗਊਸ਼ਲਾਵਾ ਵਿੱਚ ਬ੍ਰਾਹਮਣ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ / ਸਾਬਕਾ ਚੇਅਰਮੈਨ ਨੂੰ ਮੈਂਬਰ ਲਗਾਇਆ ਜਾਵੇ ਤਾਂ ਜ਼ੋ ਦੂਰ ਅੰਦੇਸ਼ੀ ਨਾਲ ਕੰਮ ਕੀਤਾ ਜਾ ਸਕੇ।
ਇਸ ਮੌਕੇ ਰਮੇਸ਼ ਸ਼ਰਮਾ ਬਾਰਨ, ਧਰਮਪਾਲ ਰਾਏਪੁਰ ਮੰਡਲਾ, ਦੇਵ ਪ੍ਰੀਆ, ਅੰਜਲੀ ਪਾਂਡੇ, ਸੁਨੀਤਾ ਅੱਤਰੀ, ਬ੍ਰਿਜ ਭੂਸ਼ਨ ਅੱਤਰੀ, ਐਡਵੋਕੇਟ ਕਮਲ ਸ਼ਰਮਾ, ਤਰਲੋਕੀ ਨਾਥ ਦੌਣ ਕਲਾਂ, ਸੁਖਜੀਤ ਪ੍ਰਾਸ਼ਰ, ਆਤਮਾ ਰਾਮ ਧਬਲਾਨ, ਰਾਜਿੰਦਰਪਾਲ ਸ਼ਰਮਾ, ਗਿਆਨ ਚੰਦ, ਅਜੇ ਜੈ ਨਗਰ, ਸੁਰੇਸ਼ ਢੱਕੜੱਬਾ, ਪ੍ਰਵੀਨ ਦਿਕਸ਼ਤ ਆਦਿ ਹਾਜਰ ਸਨ।
