ਲੰਗਰ ਸੇਵਾ ਵਾਹਨਾਂ ਦੇ ਸਰਕਾਰੀ ਟੈਕਸ ਮੁਆਫ ਕਰਨ ਦੀ ਮੰਗ ਸੌਂਪਿਆਂ ਮੰਗਪੱਤਰ

ਹੁਸ਼ਿਆਰਪੁਰ:- ਧੰਨ ਗੁਰੂ ਰਾਮਦਾਸ ਲੰਗਰ ਸੇਵਾ, ਸਥਾਨ ਪੁਰਹੀਰਾਂ ਚੰਡੀਗੜ੍ਹ ਬਾਈਪਾਸ ਰੋਡ ਹੁਸ਼ਿਆਰਪੁਰ ਦੇ ਮੁੱਖ ਸੇਵਾਦਾਰ ਗੁਰਲਿਆਕਤ ਸਿੰਘ ਬਰਾੜ ਵਲੋਂ ਕੁਲਵੰਤ ਸਿੰਘ ਸੈਣੀ ਜੱਲੋਵਾਲ, ਬਲਵੀਰ ਸਿੰਘ ਸ਼ੇਰਗੜ੍ਹ ਦੇ ਨਾਲ ਮਿਲ ਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਇੱਕ ਪੱਤਰ ਦਿੰਦੇ ਹੋਏ ਬੇਨਤੀ ਕੀਤੀ ਹੈ ਕਿ ਉਪਰੋਕਤ ਸਥਾਨ ਵਲੋਂ ਸਾਰੇ ਪੰਜਾਬ ਵਿਚ ਜਿੰਨੇ ਵੀ ਸਰਕਾਰੀ ਹਸਪਤਾਲਾਂ ਵਿਚ ਲੰਗਰ ਦੀ ਸੇਵਾ ਫ੍ਰੀ ਕੀਤੀ ਜਾਂਦੀ ਹੈ ਜਿਸ ਦੇ ਵਿਚ ਤਕਰੀਬਨ 29 ਬਲੈਰੋ ਮਹਿੰਦਰਾ ਗੱਡੀਆਂ ਅਤੇ 1 ਟਰੱਕ ਨਿਰੰਤਰ ਸੇਵਾ ਵਿਚ ਚਲਾਏ ਜਾ ਰਹੇ ਹਨ ਜੋ ਕਿ ਬਿਲਕੁਲ ਲੋਕਾ ਦੀ ਸੇਵਾ ਲਈ ਹੈ। ਇਸ ਵਿਚ ਕੋਈ ਵੀ ਆਮਦਨ ਦਾ ਸਾਧਨ ਨਹੀਂ ਹੈ।
 ਇਹ ਉਪਰੋਕਤ ਗੱਡੀਆਂ ਸਿਰਫ ਲੰਗਰ ਸੇਵਾ ਲਈ ਹੀ ਵਰਤੀਆਂ ਜਾਂਦੀਆ ਹਨ, ਸਾਡੇ ਵਲੋਂ ਬੇਨਤੀ ਹੈ ਕਿ ਉਹਨਾਂ ਦੇ ਸਾਰੇ ਟੈਕਸ ਜੋ ਸਰਕਾਰ ਦੁਆਰਾ ਲਏ ਜਾਂਦੇ ਹਨ ਉਹ ਮੁਆਫ ਕੀਤੇ ਜਾਣ ਤਾਂ ਜੋ ਉਹਨਾਂ ਪੈਸਿਆ ਦੀ ਸੇਵਾ ਹੋਰ ਵੱਧ ਹੋ ਸਕੇ। ਇਹ ਪੱਤਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਮੌਕੇ ਤੇ ਨਾ ਹੋਣ ਕਰਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਰਬੀਰ ਕੌਰ ਭੁੱਲਰ ਨੂੰ ਯੋਗ ਕਾਰਵਾਈ ਹਿੱਤ ਦਿੱਤਾ ਗਿਆ। 
ਅਤੇ ਇਹ ਵੀ ਫੈਸਲਾ ਲਿਆ ਗਿਆ ਕਿ ਇਹ ਪੱਤਰ ਸਾਰੇ ਐਮ.ਐਲ.ਏ ਜੋ ਹੁਸ਼ਿਆਰਪੁਰ ਨਾਲ ਸਬੰਧਤ ਹਨ ਨੂੰ ਦਿੱਤਾ ਜਾਵੇਗਾ ਅਤੇ ਇਸ ਪੱਤਰ ਰਾਹੀਂ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਸੇਵਾ ਨੂੰ ਦੇਖਦੇ ਹੋਏ ਉਹਨਾਂ ਦਾ ਸਾਰਾ ਸਰਕਾਰੀ ਟੈਕਸ ਮੁਆਫ ਕੀਤਾ ਜਾਵੇ।