ਇੰਡੋਨੇਸ਼ੀਆਂ ਤੋਂ ਆਏ ਵਫਦ ਵੱਲੋਂ ਆਮ ਆਦਮੀ ਫੇਜ 7 ਮੋਹਾਲੀ ਦਾ ਦੌਰਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਨਵੰਬਰ: ਅੱਜ ਆਮ ਆਦਮੀ  ਫੇਸ-7 ਮੋਹਾਲੀ ਵਿਖੇ ਇਨਡੋਨੇਸ਼ੀਆਂ ਤੋਂ ਇਕ ਵਫ਼ਦ ਸੇਵਾਵਾਂ ਦਾ ਜਾਇਜ਼ਾ ਲੈਣ ਆਇਆ। ਵਫ਼ਦ ਨੇ ਆਮ ਆਦਮੀ ਕਲੀਨਿਕ ਵਿਖੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਡਾ. ਗਰੀਸ਼ ਡੋਗਰਾ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਡਾ. ਸੰਗੀਤਾ ਜੈਨ ਸਿਵਲ ਸਰਜਨ ਦੀ ਅਗਵਾਈ ਹੇਠ 40 ਆਮ ਆਦਮੀ ਕਲੀਨਿਕ ਬਿਹਤਰ ਮੁਫ਼ਤ ਦਵਾਈਆਂ, ਲੈਬਾਰਟਰੀ ਟੈਸਟ ਅਤੇ ਡਾਕਟਰੀ ਸਹਾਇਤਾ ਮੁਹਈਆ ਕਰਵਾ ਰਹੇ ਹਨ। ਇਹ ਸਾਰੀ ਸੁਵਿਧਾ ਆਨਲਾਈਨ ਸਿਸਟਮ ਨਾਲ ਲੈਸ ਹੈ। 'ਪੇਪਰ ਫਰੀ' ਡਾਕਟਰੀ ਸਹਾਇਤਾ ਚੱਲ ਰਹੀ ਹੈ। ਸਾਰੇ ਮਰੀਜ਼ਾਂ ਨੂੰ ਟੋਕਨ ਸਿਸਟਮ ਨਾਲ ਅਤੇ ਕੰਪਿਊਟਰ ਸਿਸਟਮ ਨਾਲ ਪਰਚੀ ਦਿੱਤੀ ਜਾਂਦੀ ਹੈ।
ਸੌਰਵ ਕੁਮਾਰ (ਆਈ ਟੀ ਸੈਲ) ਨੇ ਰੀਸੈਪਸ਼ਨ, ਕੰਸਲਟੈਂਟ ਫਾਰਮੇਸੀ, ਲੈਬ ਟੈਸਟ ਦੇ ਪ੍ਰੋਸੈਸ ਬਾਰੇ ਕੰਪਿਊਟਰ ਸਿਸਟਮ ਰਾਹੀਂ ਦੱਸਿਆ ਕਿ ਇਹ ਜਾਣਕਾਰੀ ਮਰੀਜ਼ਾਂ ਨੂੰ ਆਨਲਾਈਨ ਉਪਲਬਧ ਹੈ। ਇਸ ਮੌਕੇ ਫੇਜ਼ ਡਾ. ਤਾਨੀਆਂ ਗਰੋਵਰ, ਰੁਪਿੰਦਰ ਕੌਰ ਫਾਰਮੇਸੀ ਅਫਸਰ, ਗੁਰਬਖਸ਼ ਕੌਰ ਰੀਸੈਪਸ਼ਨਿਸਟ ਹਾਜ਼ਰ ਸਨ। ਉਨ੍ਹਾਂ ਨੇ ਵਫ਼ਦ ਦੇ ਵੱਖ ਵੱਖ ਸੁਆਲਾਂ ਦੇ ਜੁਆਬ ਵੀ ਦਿੱਤੇ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਹਰਚਰਨ ਸਿੰਘ ਬਰਾੜ ਵੀ ਮੌਜੂਦ ਸਨ।