ਸੂਫੀ ਗਾਇਕ ਅਤੇ ਅਧਿਆਪਕ ਨੀਲ ਕਮਲ ਨੂੰ ਗਹਿਰਾ ਸਦਮਾ
ਹੁਸ਼ਿਆਰਪੁਰ:- ਕਸਬਾ ਮਾਹਿਲਪੁਰ ਨਿਵਾਸੀ ਪ੍ਰਮੁੱਖ ਸੂਫੀ ਗਾਇਕ ਅਤੇ ਅਧਿਆਪਕ ਨੀਲ ਕਮਲ ਜੀ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀਆਂ ਮਾਤਾ ਸ਼੍ਰੀਮਤੀ ਪਰਸਿੰਨੀ ਦੇਵੀ ਪਤਨੀ ਰਾਮ ਆਸਰਾ ਪਿਛਲੇ ਦਿਨੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ 13 ਅਪ੍ਰੈਲ ਨੂੰ ਸ਼੍ਰੀ ਗੁਰੂ ਰਵਿਦਾਸ ਗੁਰੂਦੁਆਰਾ ਸਾਹਿਬ ਮਾਹਿਲਪੁਰ ਵਿਖੇ ਦੁਪਹਿਰ 1:30 ਵਜੇ ਹੋਵੇਗਾ। ਉਪਰੰਤ ਪ੍ਰਮੁਖ ਲੋਕਾਂ ਵੱਲੋਂ ਵਿਛੜੀ ਆਤਮਾ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰਨਗੇ।
