ਹਰਿਆਣਾ ਵਿੱਚ ਸਾਬਕਾ ਫੌਜਿਆਂ ਅਤੇ ਪਰਿਵਾਰਾਂ ਲਈ ਸਮਰਪਿਤ ਕਾਲ ਸੇਂਟਰ ਸਥਾਪਿਤ

ਚੰਡੀਗੜ੍ਹ, 15 ਅਪ੍ਰੈਲ:-ਰਿਆਣਾ ਦੇ ਸਾਬਕਾ ਫੌਜਿਆਂ, ਨਿਮ ਫੌਜਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਮੱਸਿਆਵਾਂ ਦੇ ਸਮਾਧਾਨ ਅਤੇ ਵੱਖ ਵੱਖ ਯੋਜਨਾਵਾਂ ਦੇ ਸਬੰਧ ਵਿੱਚ ਉਨ੍ਹਾਂ ਦੇ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਹਰਿਆਣਾ ਸਰਕਾਰ ਵੱਲੋਂ ਇੱਕ ਸਮਰਪਿਤ ਕਾਲ ਸੇਂਟਰ ਸਥਾਪਿਤ ਕੀਤਾ ਗਿਆ ਹੈ।
ਫੌਜੀ ਅਤੇ ਨਿਮ ਫੌਜੀ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇਂਦਰ ਕੁਮਾਰ ਨੇ ਦੱਸਿਆ ਕਿ ਸਾਬਕਾ ਫੌਜਿਆਂ, ਨਿਮ ਫੌਜਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਖ ਵੱਖ ਸੇਵਾਵਾਂ, ਯੋਜਨਾਵਾਂ ਅਤੇ ਸਹੂਲਤਾਂ ਨਾਲ ਸਬੰਧਿਤ ਜਾਣਕਾਰੀ ਸਹਿਜ ਅਤੇ ਜਲਦ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਆਦੇਸ਼ਾਨੁਸਾਰ ਹਰਿਆਣਾ ਵਿੱਚ ਸਾਬਕਾ ਫੌਜਿਆਂ ਲਈ ਸਮਰਪਿਤ ਕਾਲ ਸੇਂਟਰ ਦੀ ਸਥਾਪਨਾ ਕੀਤੀ ਗਈ ਹੈ ਜਿਸ ਦਾ ਸਫਲਤਾਪੂਰਵਕ ਸੰਚਾਲਨ ਸ਼ੁਰੂ ਹੋ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਸਾਬਕਾ ਫੌਜਿਆਂ, ਨਿਮ ਫੌਜਿਆਂ ਅਤੇ ਉਨ੍ਹਾਂ ਦੇ ਪਰਿਵਾਰ ਆਪਣੀ ਸ਼ਿਕਾਇਤਾਂ ਦੇ ਸਮਾਧਾਨ ਜਾਂ ਮਾਰਗਦਰਸ਼ਨ ਲਈ ਸਰਕਾਰੀ ਛੁੱਟੀਆਂ ਨੂੰ ਛੱਡ ਕੇ ਸੋਮਵਾਰ ਤੋਂ ਸ਼ਨਿਵਾਰ ਤੱਕ ਸਵੇਰੇ 9ਯ 30 ਬਜੇ ਤੋਂ ਸ਼ਾਮ 5ਯ 30 ਬਜੇ ਤੱਕ ਸਮਰਪਿਤ ਕਾਲ ਸੇਂਟਰ ਦੇ ਫੋਨ ਨੰਬਰ 0172-5210277 'ਤੇ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਨੇ ਸਾਬਕਾ ਫੌਜਿਆਂ, ਨਿਮ ਫੌਜਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਕਾਲ ਸੇਂਟਰ ਦੀ ਸਹੂਲਤ ਦਾ ਵੱਧ ਤੋਂ ਵੱਧ ਉਪਯੋਗ ਕਰ ਆਪਣੀ ਸਮੱਸਿਆਵਾਂ ਦਾ ਜਲਦ ਅਤੇ ਪ੍ਰਭਾਵੀ ਹੱਲ ਪ੍ਰਾਪਤ ਕਰਨ।