ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਵੱਲੋਂ 21 ਪ੍ਰਿੰਸੀਪਲਾਂ ਨੂੰ ਸ੍ਰੇਸ਼ਟ ਰਾਸ਼ਟਰ ਨਿਰਮਾਤਾ ਵਜੋਂ ਸਨਮਾਨਿਤ ਕੀਤਾ
ਪਟਿਆਲਾ:- ਇਨਸਾਨ ਭਗਤੀਆਂ, ਨੌਕਰੀਆਂ, ਕਾਰੋਬਾਰ ਕਰਕੇ ਆਪਣੇ ਘਰ ਪਰਿਵਾਰਾਂ ਨੂੰ ਚੰਗੇ ਬਣਾਉਣ ਲਈ ਹਰ ਵੇਲੇ ਭੱਜ ਦੌੜ ਕਰ ਰਹੇ ਹਨ ਪਰ ਸ੍ਰੇਸ਼ਟ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਵੱਲੋਂ ਦੂਸਰਿਆਂ ਦੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਦੇਸ਼, ਦੁਨੀਆਂ ਦੇ ਭਵਿੱਖ ਨੂੰ ਸੁਰੱਖਿਅਤ, ਸਿਹਤਮੰਦ, ਖੁਸ਼ਹਾਲ, ਉੱਜਵਲ ਅਤੇ ਉੱਨਤ ਬਣਾਉਣ ਲਈ ਦਿਨ ਰਾਤ ਯਤਨ ਕੀਤੇ ਜਾ ਰਹੇ ਹਨ, ਜਿਸ ਸਦਕਾ ਅੱਜ ਦੇਸ਼ ਦੇ ਗਿਆਨਵਾਨ ਵਿਦਵਾਨ ਨੌਜਵਾਨਾਂ ਵੱਲੋਂ ਦੁਨੀਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਜਾ ਰਹੀਆਂ ਹਨ। ਇਹ ਵਿਚਾਰ ਪੰਜਾਬ ਪੁਲਿਸ ਦੇ ਹੋਣਹਾਰ ਡੀ.ਐਸ.ਪੀ. ਸ਼੍ਰੀ ਰਣਬੀਰ ਸਿੰਘ, ਡੀ.ਬੀ.ਜੀ. ਦੇ ਪ੍ਰਧਾਨ ਡਾਕਟਰ ਰਾਕੇਸ਼ ਵਰਮੀ ਅਤੇ ਸਕੱਤਰ ਸ੍ਰੀ ਹਰਪ੍ਰੀਤ ਸੰਧੂ ਵੱਲੋਂ ਜ਼ਿਲ੍ਹੇ ਦੇ 21 ਹੋਣਹਾਰ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦਾ ਸਨਮਾਨ ਅਤੇ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ।
ਡਾਕਟਰ ਰਾਕੇਸ਼ ਵਰਮੀ, ਹਰਪ੍ਰੀਤ ਸੰਧੂ ਅਤੇ ਡਾਕਟਰ ਰਿਸ਼ਮਾਂ ਕੌਹਲੀ ਨੇ ਦੱਸਿਆ ਕਿ ਹੁਣ ਤੱਕ 2200 ਤੋਂ ਵੱਧ ਅਧਿਆਪਕਾਂ, ਪ੍ਰਿੰਸੀਪਲਾਂ ਅਤੇ ਸਮਾਜ ਸੇਵੀ ਵਰਕਰਾਂ ਨੂੰ ਉਨ੍ਹਾਂ ਦੇ ਸ੍ਰੇਸ਼ਟ ਕਾਰਜਾਂ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਜਾ ਚੁੱਕਾ ਹੈ। ਹਜ਼ਾਰਾਂ ਲੋੜਵੰਦ ਬੱਚਿਆਂ ਦੀਆਂ ਫੀਸਾਂ ਦੇ ਕੇ ਉਨ੍ਹਾਂ ਨੂੰ ਅੱਗੇ ਪੜ੍ਹਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਐਡਵੋਕੇਟ ਮਾਨਿਕ ਰਾਜ ਸਿੰਗਲਾ, ਕੈਰੀਅਰ ਗਾਇਡੈਂਸ ਕਾਉਂਸਲਰ, ਦੋ ਵਾਰ ਰਾਸ਼ਟਰਪਤੀ ਜੀ ਤੋਂ ਸਨਮਾਨਿਤ ਡਾਕਟਰ ਜਸਵਿੰਦਰ ਸਿੰਘ, ਪੀ.ਐਮ. ਸ਼੍ਰੀ ਸਰਕਾਰੀ ਸੀ. ਸੈਕੰ. ਸਕੂਲ ਕਲਿਆਣ, ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮਨਪ੍ਰੀਤ ਸ਼ਰਮਾ, ਸ਼੍ਰੀ ਕਾਕਾ ਰਾਮ ਵਰਮਾ ਚੀਫ ਟ੍ਰੇਨਰ ਫਸਟ ਏਡ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਜ਼ਿੰਦਗੀ ਵਿੱਚ ਅਧਿਆਪਕ ਜਾਂ ਸਮਾਜ ਸੇਵੀ ਵਰਕਰ ਵਜੋਂ ਆਪਣੇ ਖੇਤਰਾਂ ਵਿੱਚ ਬੱਚਿਆਂ, ਨੌਜਵਾਨਾਂ, ਵਾਤਾਵਰਨ ਨੂੰ ਬਚਾਉਣ, ਉੱਨਤ, ਖੁਸ਼ਹਾਲ ਬਣਾਉਣ ਅਤੇ ਠੀਕ ਅਗਵਾਈ ਦੇਣਾ ਸਰਵੋਤਮ ਮਾਨਵਤਾਵਾਦੀ ਕਾਰਜ ਹਨ, ਜਿਨ੍ਹਾਂ ਦੇ ਫਲ ਪ੍ਰਮਾਤਮਾ ਜ਼ਰੂਰ ਦਿੰਦੇ ਹਨ, ਅਤੇ ਆਪਣੇ ਦੇਸ਼, ਦੁਨੀਆਂ, ਸਮਾਜ ਦੀ ਉਨਤੀ ਕਰਨ ਲਈ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ।
