ਪਟਿਆਲਾ ਸ਼ਹਿਰ ਵਿਚੋਂ ਧੱਕੇ ਨਾਲ ਡੇਅਰੀਆਂ ਸਿਫਟ ਕਰਨ ਵਿਰੁੱਧ ਡੇਅਰੀ ਮਾਲਕਾਂ ਵਲੋਂ ਕੀਤਾ ਰੋਸ ਪ੍ਰਦਰਸ਼ਨ
ਪਟਿਆਲਾ:- ਅੱਜ ਮਿਤੀ 29—12—2025 ਨੂੰ ਡੇਅਰੀ ਫਾਰਮਰ ਯੂਨੀਅਨ ਪਟਿਆਲਾ ਦੀ ਹੰਗਾਮੀ ਮੀਟਿੰਗ ਸੱਦੀ ਗਈ। ਜਿਸ ਵਿੱਚ ਨਗਰ ਨਿਗਮ ਵਲੋਂ ਜਿਹੜੇ ਡੇਅਰੀ ਮਾਲਕਾ ਨੇ ਗੁਰੂ ਨਾਨਕ ਦੇਵ ਪ੍ਰੋਜੈਕਟ ਦੇ ਵਿੱਚ ਪਲਾਟਾਂ ਦੀ ਅਲਾਟਮੈਂਟ ਕਰਵਾ ਕੇ 5 ਪ੍ਰਤੀਸ਼ਤ ਰਕਮ ਨਗਰ ਨਿਗਮ ਕੋਲ ਜਮ੍ਹਾਂ ਕਰਵਾਈ ਹੋਈ ਹੈ। ਉਸ ਦੇ ਸਬੰਧ ਵਿੱਚ ਨਗਰ ਨਿਗਮ ਕਮਿਸ਼ਨਰ ਸਾਹਿਬ ਤੇ ਮੇਅਰ ਸਾਹਿਬ ਵੱਲੋਂ ਉਸ ਨੋਟਿਸ ਵਿੱਚ ਲਿਖਿਆ ਗਿਆ ਕਿ ਤੁਹਾਡੇ ਵਲੋਂ ਜ਼ੋ ਪਲਾਟਾਂ ਦੀ 5 ਪ੍ਰਤੀਸ਼ਤ ਭਰਵਾਈ ਹੋਈ ਰਕਮ ਤੇ ਪਲਾਟ ਨਗਰ ਨਿਗਮ ਵੱਲੋਂ ਜਬਤ ਕੀਤੇ ਜਾਣ ਦੀ ਧਮਕੀ ਦਿੱਤੀ ਹੈ।
ਜਿਸ ਵਿੱਚ ਮਿਤੀ 02—12—2025 ਨੂੰ ਰਾਤ 12 ਵਜੇ ਤੱਕ ਜਿਸ ਜਗ੍ਹਾਂ ਤੇ ਤੁਸੀਂ ਆਪਣੀ ਡੇਅਰੀ ਦਾ ਕੰਮ ਕਰਦੇ ਹੋ ਉਸ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਜਾਵੇਗਾ ਤੇ ਤੁਹਾਡਾ ਸੀਵਰੇਜ਼ ਤੇ ਪਾਣੀ ਦਾ ਕੁਨੈਕਸ਼ਨ ਬੰਦ ਕਰ ਦਿੱਤਾ ਜਾਵੇਗਾ। ਡੇਅਰੀ ਫਾਰਮਰ ਯੂਨੀਅਨ ਵਲੋਂ ਕਮਿਸ਼ਨਰ ਸਾਹਿਬ ਤੇ ਮੇਅਰ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਦੋਂ ਤੱਕ ਤੁਸੀਂ ਪ੍ਰੋਜੈਕਟ ਦੇ ਵਿੱਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਈ.ਟੀ.ਪੀ. ਪਲਾਂਟ, ਬਾਇਓ ਗੈਸ ਪਲਾਟ ਤੇ ਕਬਰ ਸਥਾਨ ਨੂੰ ਜਾਣ ਵਾਲਾ ਰਸਤਾ ਪ੍ਰੋਜੈਕਟ ਤੋਂ ਬਾਹਰ ਨੂੰ ਕੱਢਣ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ।
ਪਸ਼ੂਆਂ ਲਈ ਸੈਡਾਂ ਵਾਸਤੇ ਨਵਾੜ ਦੇ ਲੋੜ ਮੁਹਈਆ ਕਰਵਾਉਣ ਦਾ ਪ੍ਰਬੰਧ ਆਪ ਜੀ ਵਲੋਂ ਨਹੀਂ ਕੀਤਾ ਜਾਂਦਾ ਉਦੋ ਤੱਕ ਡੇਅਰੀ ਮਾਲਕਾਂ ਉਸ ਜਗ੍ਹਾਂ ਉਪਰ ਸਿਫਟ ਨਹੀਂ ਹੋਣਗੇ।
