ਮੋਜੂਦਾ ਐਮ ਸੀ ਭਾਜਪਾ ਵਿੱਚ ਸ਼ਾਮਲ
ਖਰੜ:- ਖਰੜ ਦੇ ਵਾਰਡ ਨੰ. 9 ਤੋਂ ਮੌਜੂਦਾ ਨਗਰ ਕੌਂਸਲਰ ਸ਼੍ਰੀਮਤੀ ਜੋਤੀ ਗੁਜਰਾਲ ਜੀ ਅਤੇ ਉਨ੍ਹਾਂ ਦੇ ਪਤੀ ਹਰਪ੍ਰੀਤ ਸਿੰਘ ਗੁਜਰਾਲ ਜੀ ਆਪਣੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਤੇ ਰਣਜੀਤ ਸਿੰਘ ਗਿੱਲ ਨੇ ਉਨ੍ਹਾਂ ਨੂੰ ਸਿਰੋਪਾਓ ਪਾਕੇ ਪਾਰਟੀ ਵਿੱਚ ਸ਼ਾਮਲ ਕੀਤਾ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ, ਪੂਰੇ ਪੰਜਾਬ ਭਾਜਪਾ ਵੱਲੋਂ, ਉਨ੍ਹਾਂ ਸਾਰਿਆਂ ਦਾ ਸਵਾਗਤ ਕਰਦਾ ਹਾਂ, ਅਤੇ ਭਰੋਸਾ ਦਿਵਾਉਂਦਾ ਹਾਂ ਕਿ ਭਾਜਪਾ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਦੇਵੇਗੀ। ਮੈਂ ਇਸ ਮੌਕੇ 'ਤੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਸ਼੍ਰੀ ਸੁਭਾਸ਼ ਸ਼ਰਮਾ ਜੀ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੰਜੀਵ ਵਸੰਤ ਜੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਲਈ ਇਹ ਸੰਭਵ ਹੋਇਆ ਹੈ, ਸਾਡਾ ਮੁੱਖ ਟੀਚਾ ਭਾਜਪਾ ਲਈ ਦਿਨ ਰਾਤ ਇੱਕ ਟੀਮ ਵਜੋਂ ਕੰਮ ਕਰਦੇ ਰਹਿਣਾ ਹੈ।
ਇਸ ਮੌਕੇ ਤੇ ਨਰਿੰਦਰ ਰਾਣਾ, ਰਜਿੰਦਰ ਕੁਮਾਰ, ਕੇ ਕੇ ਸ਼ਰਮਾ, ਰਵਿੰਦਰ ਪਾਲ ਸਿੰਘ ਵਾਲਿਆ, ਕਸ਼ਮੀਰ ਸਿੰਘ, ਸੰਜੀਵ ਵਿਸ਼ਿਸ਼ਟ, ਸੁਭਾਸ਼ ਸ਼ਰਮਾ ਅਤੇ ਪੱਤਵੰਤੇ ਸੱਜਣ ਹਾਜ਼ਰ ਸਨ।
