ਸੀ ਪੀ ਆਈ ਐਮ ਐਲ ਨੇ ਔੜ ਬਲਾਕ ਤੋੜਨ ਵਿਰੁੱਧ ਚੋਣਾਂ ਦੇ ਬਾਈਕਾਟ ਦੀ ਮੁਹਿੰਮ ਭਖਾਈ

ਨਵਾਂਸ਼ਹਿਰ:- ਸੀ ਪੀ ਆਈ ( ਐਮ ਐਲ) ਨਿਊ ਡੈਮੋਕਰੇਸੀ ਅਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਔੜ ਬਲਾਕ ਤੋੜਨ ਦੇ ਵਿਰੋਧ ਵਿਚ ਬਲਾਕ ਸੰਮਤੀ ਅਤੇ ਜਿਲਾ ਪਰੀਸ਼ਦ ਦੀਆਂ ਚੋਣਾਂ ਦਾ ਬਾਈਕਾਟ ਕਰਨ ਲਈ ਪਿੰਡਾਂ ਵਿੱਚ ਚਲਾਈ ਮੁਹਿੰਮ ਤਹਿਤ ਦੋ ਦਰਜਨ ਦੇ ਕਰੀਬ ਪਿੰਡਾਂ ਵਿੱਚ ਪਹੁੰਚ ਕੀਤੀ ਗਈ। 
ਇਸ ਮੁਹਿੰਮ ਤਹਿਤ ਔੜ, ਉੜਾਪੜ, ਗੜ੍ਹ ਪਧਾਣਾ, ਗਰਚਾ, ਬਹਾਦਰ ਪੁਰ, ਬਜੀਦ ਪੁਰ, ਦੁਧਾਲਾ, ਤਾਜਪੁਰ-ਖੋਜੇ, ਗੜ੍ਹੀ ਭਾਰਟੀ, ਸਾਹਲੋਂ, ਸਕੋਹ ਪੁਰ ਅਤੇ ਮਾਹਲ ਖੁਰਦ, ਫਾਂਬੜਾ, ਖੜ੍ਹਕੂਵਾਲ, ਕਹਲੋਂ, ਭਰਟਾ ਖੁਰਦ, ਭਾਰਟਾ ਕਲਾਂ, ਦਰੀਆ ਪੁਰ, ਕੰਗਾਂ, ਮਹਿਰਮਪੁਰ, ਮੱਲ ਪੁਰ, ਮਾਹਲ ਖੁਰਦ ਆਦਿ ਪਿੰਡਾਂ ਦੇ ਲੋਕਾਂ ਤਕ ਪਹੁੰਚ ਕੀਤੀ ਗਈ। 
ਟੀਮ ਵਲੋਂ ਲੋਕਾਂ ਨੂੰ ਮਿਲਕੇ ਚੋਣਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ।ਇਸ ਟੀਮ ਦੀ ਅਗਵਾਈ ਪਾਰਟੀ ਦੇ ਆਗੂ ਦਲਜੀਤ ਸਿੰਘ ਐਡਵੋਕੇਟ ਨੇ ਕੀਤੀ। ਉਹਨਾਂ ਦੇ ਨਾਲ ਨਰਿੰਦਰ ਸਿੰਘ ਉੜਾਪੜ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਸੁਰਿੰਦਰ ਸਿੰਘ ਮਹਿਰਮਪੁਰ, ਬਲਦੇਵ ਸਿੰਘ, ਕਰਨੈਲ ਸਿੰਘ, ਮੋਹਨ ਸਿੰਘ ਅਤੇ ਚਰਨ ਸਿੰਘ ਵੀ ਸਨ।