ਸੀ ਪੀ ਆਈ ਐਮ ਅਤੇ ਜਨਤਕ ਜਥੇਬੰਦੀਆ ਦੀ ਮੀਟਿੰਗ ਹੋਈ

ਗੜ੍ਹਸ਼ੰਕਰ:- ਅੱਜ ਇੱਥੇ ਸੀ ਪੀ ਐਮ ਅਤੇ ਜਨਤਕ ਜਥੇਬੰਦੀਆਂ ਦੀ ਮੀਟਿੰਗ ਮਹਿੰਦਰ ਕੁਮਾਰ ਬੱਡੋਆਣ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਮਹਿੰਦਰ ਕੁਮਾਰ ਬੱਡੋਆਣ ਨੇ ਦੱਸਿਆ ਕਿ ਡਿਪਟੀ ਸਪੀਕਰ ਵਲੋਂ ਪਿੰਡ ਅਕਾਲ ਗੜ ਦੇ ਨੋਜਵਾਨ ਵਲੋਂ ਸਵਾਲ ਕਰਨ ਤੇ ਉਸ ਦਾ ਜਵਾਬ ਦੇਣ ਦੇ ਬਜਾਏ ਸਪੀਕਰ ਵਲੋਂ ਤੈਸ਼ ਵਿੱਚ ਆ ਕੇ ਉਸ ਨਾਲ ਵਧੀਕੀ ਕੀਤੀ ਅਤੇ ਗੰਨਮੈਨਾਂ ਨੂੰ ਕਿਹਾ ਇਸ ਨੂੰ ਗੱਡੀ ਵਿੱਚ ਬੈਠਾ ਕਿ ਠਾਣੇ ਲੈ ਚਲੋ।
 ਲੋਕਾਂ ਨੇ ਨੋਜਵਾਨ ਨੂੰ ਠਾਣੇ ਨਹੀਂ ਲਿਜਾਣ ਦਿੱਤਾ। ਉਲਟਾ ਜਿਹੜੇ ਨਜ਼ਦੀਕ ਕੈਮਰੇ ਲੱਗੇ ਸਨ ਉਹ ਵੀ ਪੁਲਿਸ ਵਲੋਂ ਲਾ ਲਏ ਗਏ ਤਾਂ ਕਿ ਸਚਾਈ ਦਾ ਮੰਤਰੀ ਦੀ ਧੱਕੇ ਸ਼ਾਹੀ ਤੇ ਪਰਦਾ ਪੈ ਸਕੇ। ਮੀਟਿੰਗ ਵਿੱਚ ਇਸ ਦੀ ਨਿਖੇਦੀ ਕੀਤੀ ਅਤੇ ਡਿਪਟੀ ਸਪੀਕਰ ਅਤੇ ਪੁਲਿਸ ਇਸ ਧੱਕੇਸ਼ਾਹੀ ਵਿਰੁੱਧ 18 ਅਗਸਤ ਨੂੰ ਸੀ ਪੀ ਐਮ ਅਤੇ ਜਨਤਕ ਜਥੇਬੰਦੀਆਂ ਵਲੋਂ ਆਕ੍ਰੋਸ਼ ਰੈਲੀ ਕੀਤੀ ਜਾਵੇਗੀ।
 ਆਗੂਆਂ ਨੇ ਕਿਹਾ ਸਾਡਾ ਦੇਸ਼ ਲੋਕਤੰਤਰ ਦੇਸ਼ ਹੈ ਹਰ ਇਕ ਨੂੰ ਸਵਾਲ ਪੁੱਛਣ ਦਾ ਹੱਕ ਹੈ ਸਰਕਾਰ ਦੀਆਂ ਪੁਲਿਸ ਦੀਆਂ ਧੱਕੇਸ਼ਾਹੀਆ ਵਿਰੁੱਧ ਅਵਾਜ਼ ਬੁਲੰਦ ਕਰਨ ਦਾ ਹੱਕ ਹੈ। ਜਿਹੜਾ ਵੀ ਹਾਕਮ ਲੋਕਾਂ ਦੀ ਅਵਾਜ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣ ਲਈ ਗੱਦੀ ਤੇ ਆਇਆ ਅਵਾਮ ਨੇ ਉਸ ਹਾਕਮ ਨੂੰ ਸਬਕ ਸਿਖਾਇਆ ਗੱਦੀ ਤੋਂ ਵਗਾਹ ਮਾਰਿਆ।
 ਆਗੂਆਂ ਨੇ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੰਤਰੀ ਅਤੇ ਪੁਲਿਸ ਦੀ ਧੱਕੇਸ਼ਾਹੀ ਵਿਰੁੱਧ 18 ਅਗਸਤ ਨੂੰ ਹੁਮ ਹੁਮਾ ਕੇ ।ਇਸ ਮੀਟਿੰਗ ਵਿੱਚ ਸੁਖਵਿੰਦਰ ਕੌਰ, ਜਗਮੋਹਨ ਕੌਰ, ਜੋਗਿੰਦਰ ਕੌਰ, ਬਲਵਿੰਦਰ ਕੌਰ, ਦਵਿੰਦਰ ਸਿੰਘ, ਮਹਿੰਦਰ ਕੁਮਾਰ ਬੱਡੋਆਣ, ਮਨਜੀਤ ਕੌਰ, ਦਵਿੰਦਰ ਸਿੰਘ ਹਾਜ਼ਰ ਸਨ।