ਪ੍ਰਸ਼ਾਸਨਿਕ ਕਾਰਨਾਂ ਕਰਕੇ ਸ਼ਾਸਤਰੀ ਅਧਿਆਪਕਾਂ ਦੇ 6 ਅਹੁਦਿਆਂ ਲਈ ਹੋਈ ਕਾਊਂਸਲਿੰਗ ਰੱਦ

ਊਨਾ, 4 ਜੂਨ:- ਉਪ ਨਿਰਦੇਸ਼ਕ ਪ੍ਰਾਰੰਭਿਕ ਸਿੱਖਿਆ ਊਨਾ ਸੋਮ ਲਾਲ ਧੀਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੂਤਪੂਰਵ ਸੈਨਿਕਾਂ ਦੇ ਆਸ਼ਰਿਤਾਂ ਦੀ ਸ਼੍ਰੇਣੀ ਅਧੀਨ ਬੈਚ ਆਧਾਰ ’ਤੇ ਸ਼ਾਸਤਰੀ ਅਧਿਆਪਕਾਂ ਦੇ 6 ਅਹੁਦੇ ਭਰਨ ਲਈ 14 ਅਕਤੂਬਰ 2024 ਨੂੰ ਕਰਵਾਈ ਗਈ ਕਾਊਂਸਲਿੰਗ ਨੂੰ ਪ੍ਰਸ਼ਾਸਨਿਕ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਸੰਬੰਧੀ ਅਗਲੀ ਕਾਰਵਾਈ ਅਤੇ ਨਵੀਂ ਕਾਊਂਸਲਿੰਗ ਦੀ ਤਾਰੀਖ ਬਾਰੇ ਯੋਗ ਉਮੀਦਵਾਰਾਂ ਨੂੰ ਵਿਭਾਗ ਵੱਲੋਂ ਸਮੇਂ ਸਿਰ ਸੂਚਿਤ ਕੀਤਾ ਜਾਵੇਗਾ।