ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ
ਹੁਸ਼ਿਆਰਪੁਰ:- ਸਰਕਾਰੀ ਕਾਲਜ, ਹੁਸ਼ਿਆਰਪੁਰ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ. ਗਗਨਦੀਪ ਚੀਮਾ ਜੀ ਦੀ ਅਗਵਾਈ ਵਿੱਚ ਹੈੱਡ ਰਿਬਨ ਕਲੱਬ ਵਿਚਾਰਜ ਵਿਜੇ ਕੁਮਾਰ ਅਤੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਰਣਜੀਤ ਕੁਮਾਰ ਦੇ ਸਹਿਯੋਗ ਨਾਲ “ਸੰਵਿਧਾਨ ਦਿਵਸ” ਮਨਾਉਦੇ ਹੋਏ ਸੈਮੀਨਾਰ, ਪੋਸਟਰ ਬਣਾਉਣ ਅਤੇ ਸੰਹੁ ਚੁਕ ਪ੍ਰੋਗਰਾਮ ਕਰਵਾਏ ਗਏ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਗਗਨਦੀਪ ਚੀਮਾ ਜੀ ਨੇ ਡਾ. ਭੀਮ ਰਾਓ ਅੰਬੇਡਕਰ ਜੀ ਦੀ ਅਗਵਾਈ ਵਿੱਚ ਲਿਖੇ ਗਏ ਦੇਸ਼ ਦੇ ਸੰਵਿਧਾਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨੂੰ 26 ਨਵੰਬਰ 1949 ਨੂੰ ਲਿਖ ਕੇ ਤਿਆਰ ਕਰ ਲਿਆ ਸੀ ਪਰੰਤੂ ਇਸ ਨੂੰ ਦੇਸ਼ ਵਿੱਚ ਲਾਗੂ 26 ਜਨਵਰੀ 1950 ਨੂੰ ਕੀਤਾ ਗਿਆ।ਉਹਨਾਂ ਨੇ ਸਾਡੇ ਦੇਸ਼ ਦੇ ਸੰਵਿਧਾਨ ਬਾਰੇ ਸੰਖੇਪ ਜਾਣਨਾਹੀ ਦਿੰਦੇ ਹੋਏ ਇਸਦੇ ਮਹੱਤਵ ਤੇ ਚਾਨਣਾ ਪਾਇਆ।
ਰੈੱਡ ਰਿਬਨ ਕਲੱਬ ਦੇ ਇੰਚਾਰਜ ਵਿਜੇ ਕੁਮਾਰ ਨੇ ਕਿਹਾ ਕਿ ਇਸ ਦਿਵਸ ਨੂੰ “ਰਾਸ਼ਟਰੀ ਕਾਨੂੰਨ ਦਿਵਸ” ਦੇ ਤੋਰ ਹੈ ਵੀ ਮਨਾਇਆ ਜਾਂਦਾ ਹੈ ਕਿਉਕਿ ਇਸ ਵਿੱਚ ਹਰ ਇੱਕ ਦੇ ਲਈ ਕਾਨੂੰਨ ਬਣਾਇਆ ਗਿਆ ਹੈ ਤਾਂਕਿ ਹਰ ਇੱਕ ਮਨੁੱਖ ਨੂੰ ਆਪਣਾ ਹੱਕ ਮਿਲ ਸਕੇ ਅਤੇ ਉਹ ਸ਼ਾਨ ਨਾਲ ਸਮਾਜ ਵਿੱਚ ਆਪਣਾ ਸਥਾਨ ਪ੍ਰਾਪਤ ਕਰ ਸਕੇ ।
ਇਸ ਮੌਕੇ ਵਿਸ਼ੇਸ਼ ਤੌਰ ਤੇ ਔਰਤਾਂ ਨਾਲ ਸਬੰਧਿਤ ਬਣਾਏ ਗਏ ਕਾਨੂੰਨਾ ਪ੍ਰਤੀ ਸੰਖੇਪ ਜਾਣਕਾਰੀ ਦਿੰਦੇ ਹੋਵੋ ਹਰ ਇੱਕ ਨੂੰ ਆਪਣਾ ਹੱਕ ਪ੍ਰਾਪਤ ਕਰਨ ਲਈ ਹਮੇਸ਼ਾ ਤਿਆਰ ਰਹਿਣ ਲਈ ਪ੍ਰੇਰੀਤ ਕੀਤਾ ਤਾਂਕਿ ਔਰਤਾਂ ਹੈ ਕੋਈ ਵੀ ਅਤਿਆਚਾਰ ਨਾ ਕਰ ਸੱਕੇ। ਉਹਨਾ ਕਿਹਾ ਕਿ ਉਹਨਾਂ ਨੂੰ ਵੀ ਪੁਰਸ਼ਾ ਦੇ ਸਮਾਨ ਬਰਾਬਰ ਦੇ ਹੱਕ ਮਿਲਦੇ ਹਨ ਉਹ ਪੁਰਸ਼ਾ ਤੋਂ ਕਿਸੇ ਵੀ ਗੱਲੋਂ ਘੱਟ ਨਹੀ ਹਨ ਉਹਨਾ ਨੂੰ ਵੀ ਪੁਰਸ਼ਾ ਵਾਂਗ ਹੀ ਸਮਾਜ ਵਿੱਚ ਜਿਉਣਾ ਚਾਹੀਦਾ ਹੈ।
ਐਨ.ਐਮ.ਐਸ. ਪ੍ਰੋਗਰਾਮ ਅਫਸਰ ਰਣਜੀਤ ਕੁਮਾਰ ਨੇ ਵਿਦਿਆਰਥੀਆ ਨੂੰ ਸੰਵਿਧਾਨ ਪ੍ਰਤੀ ਬਣਦੇ ਫਰਜ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਸਹੁੰ ਚੁਕਾਈ। ਇਸ ਮੌਕੇ ਅਸਿਸਟੈਂਟ ਪ੍ਰੋਫੈਸਰ ਕੁਲਵਿੰਦਰ ਕੌਰ, ਤਜਿੰਦਰ ਕੌਰ ਅਤੇ ਅਰੁਣ ਕੁਮਾਰ ਵੀ ਹਾਜਰ ਸਨ । ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜਰ ਹੋਏ।
