ਭਗਤੀ ਵੇਦਾਂਤ ਸੰਮੇਲਨ ਦੌਰਾਨ ਹਲਕਾ ਵਿਧਾਇਕ ਰਜਨੀਸ਼ ਦਹੀਆ ਨੇ ਭਰੀ ਹਾਜ਼ਰੀ।
ਮਮਦੋਟ 30 ਅਕਤੂਬਰ - ਮਮਦੋਟ ਦੇ ਨਵ ਦੁਰਗਾ ਮੰਦਿਰ ਹਾਲ ਵਿਖੇ ਚੱਲ ਰਹੇ ਭਗਤੀ ਵੇਦਾਂਤ ਸੰਮੇਲਨ ਦੇ ਤੀਸਰੀ ਅਤੇ ਆਖਰੀ ਸਭਾ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਦੂਰੋ ਨੇੜਿਓ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਭਰੀ । ਉਥੇ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਜੀ ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚੇ ।ਇਸ ਮੌਕੇ ਤੇ ਉਹਨਾਂ ਦੇ ਨਾਲ ਸੀਨੀਅਰ ਆਗੂ ਬਲਰਾਜ ਸਿੰਘ ਸੰਧੂ, ਦਲਜੀਤ ਸਿੰਘ ਬਾਬਾ ਐਮ.ਸੀ, ਸੰਜੀਵ ਕੁਮਾਰ (ਚਿੰਟੂ) ਧਵਨ ਬਲਾਕ ਪ੍ਰਧਾਨ ਸ਼ਹਿਰੀ ਅਤੇ ਵਿਜੇ ਵਿਨਾਇਕ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ । ਇਸ ਮੌਕੇ ਤੇ ਪਰਮ ਪੂਜਨੀਕ ਮਹਾਂਮੰਡਲੇਸ਼ਵਰ ਸ਼੍ਰੀ ਸ਼੍ਰੀ 1008 ਸੁਵਾਮੀ ਆਤਮਾ ਨੰਦ ਪੁਰੀ ਜੀ ਨੇ ਆਪਣੇ ਪ੍ਰਵਚਨਾਂ ਰਾਹੀ ਸੰਗਤਾਂ ਨੂੰ ਪ੍ਰਮੇਸ਼ਵਰ ਦੀ ਮਾਇਆ ਬਾਰੇ ਦੱਸਦਿਆਂ ਕਿਹਾ ਕਿ ਜਿਸ ਤਰ੍ਹਾਂ ਮਦਾਰੀ ਲੋਕਾਂ ਨੂੰ ਬੱਚਾ ਜਮੂਰੇ ਦਾ ਖੇਡ ਦਿਖਾਉਦਾ ਹੈ , ਉਸੇ ਤਰ੍ਹਾਂ ਮਾਇਆ ਵੀ ਜੀਵ ਨੂੰ ਉਲਝਾ ਕੇ ਖੇਲ ਕਰ ਰਹੀ ਹੈ। ਇਸ ਮਾਇਆ ਦੀ ਖੇਡ ਤੋ ਉਹ ਵਿਅਕਤੀ ਹੀ ਬਚ ਸਕਦਾ ਹੈ , ਜੋ ਸੱਚੇ ਮਨ ਨਾਲ ਪ੍ਰਮਾਤਮਾ ਦੀ ਭਗਤੀ ਚਿੰਤਨ ਕਰਦਾ ਹੈ , ਮਾਇਆ ਉਸ ਜੀਵ ਨੂੰ ਆਪਣੇ ਜਾਲ ਵਿੱਚ ਨਹੀ ਫਸਾ ਸਕਦੀ । ਉਹ ਜੀਵ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਵੀ ਕਮਲ ਦੀ ਤਰ੍ਹਾਂ ਨਿਰਲੇਪ ਰਹਿੰਦਾ ਹੈ । ਸਵਾਮੀ ਜੀ ਨੇ ਸਮਝਾਇਆ ਕਿ ਸਾਨੂੰ ਇਸ ਸੰਸਾਰ ਵਿੱਚ ਰਹਿ ਕੇ ਵੀ ਵਿੱਚ ਲਿੱਪਤ ਨਹੀ ਹੋਣਾ ਚਾਹੀਦਾ , ਸਗੋ ਜੋ ਵੀ ਚੰਗੇ ਕੰਮ ਕਰਦੇ ਹੋ , ਉਸ ਨੂੰ ਈਸ਼ਵਰ ਦੇ ਅਰਪਨ ਕਰ ਦੇਣਾ ਚਾਹੀਦਾ ਹੈ। ਇਸ ਮੌਕੇ ਤੇ ਸ਼ਿਵ ਸ਼ਕਤੀ ਯੋਗ ਮਿਸ਼ਨ ਦੇ ਪ੍ਰਬੰਧਕਾਂ ਵੱਲੋ ਹਲਕਾ ਵਿਧਾਇਕ ਰਜਨੀਸ਼ ਦਹੀਆ ਅਤੇ ਉਹਨਾਂ ਦੇ ਸਾਥੀਆਂ ਦਾ ਸਨਮਾਨਚਿੰਨ ਦੇ ਕੇ ਸਨਮਾਨ ਕੀਤਾ । ਅੰਤ ਵਿੱਚ ਸਤੀਸ਼ ਜੀ ਸ਼ਾਸਤਰੀ ਕਪੂਰਥਲਾ ਵੱਲੋ ਸੁੰਦਰ ਸੁੰਦਰ ਭਜਨ ਸੁਣਾ ਕੇ ਆਈ ਹੋਈ ਸੰਗਤ ਨੂੰ ਮੰਤਰ ਮੁਗਧ ਕੀਤਾ । ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸੁਭਾਸ਼ ਧਵਨ ਸਾਬਕਾ ਸਰਪੰਚ, ਰਾਕੇਸ਼ ਬਿੰਦਰਾ, ਸੁਨੀਲ ਦੱਤ ਚਾਵਲਾ, ਵਰਿੰਦਰ ਕਟਾਰੀਆ, ਅਨਿਲ ਧਵਨ , ਗਗਨ ਧਵਨ, ਸੁਰੇਸ਼ ਬਜਾਜ, ਸੋਨੂੰ ਬਜਾਜ , ਬਲਦੇਵ ਰਾਜ ਸ਼ਰਮਾਂ , ਬਲਦੇਵ ਪ੍ਰਕਾਸ਼ ਸੇਠੀ, ਰਮਨ ਛਾਬੜਾ , ਨਤਿੰਦਰ ਮੁਖੀਜਾ , ਪਵਨ ਦੁੱਗਲ, ਤਰਸੇਮ ਲਾਲ ਸ਼ਰਮਾਂ, ਨੰਬਰਦਾਰ ਰਵਿੰਦਰ ਸਿੰਘ ਆਦਿ ਹਾਜਰ ਸਨ,
