ਸਲਾਹ ਪੁਰ ਸਾਮਰਾਜੀ ਟਰੰਪ ਦਾ ਪੁੱਤਲਾ ਫੂਕਿਆ ਮੱਟੂ

ਗੜ੍ਹਸ਼ੰਕਰ, 12 ਜਨਵਰੀ:- 12 ਜਨਵਰੀ 2026 ਨੂੰ ਸੀ ਪੀ ਆਈ (ਐਮ)ਵਲੋਂ ਵੈਨਜੁਏਲਾ ਨਾਲ ਯਕਯਹਿਤੀ ਲਈ, ਅਜਾਦ, ਪ੍ਰਭੂ ਸੰਪਨ ਦੇਸ਼ ਦੇ ਰਾਸ਼ਟਰਪਤੀ ਮਾਦੁਰੋ, ਉਸਦੀ ਪਤਨੀ ਸੀਲੀਆ ਨੂੰ ਸਾਮਰਾਜੀ ਅਮਰੀਕਨ ਫੌਜਾਂ ਵਲੋਂ ਅਗਵਾ ਕਰਕੇ ਅਮਰੀਕਾ ਦੀ ਜੇਲ ਵਿੱਚ ਡੱਕ ਦਿੱਤਾ ਗਿਆ, ਦੇ ਵਿਰੋਧ ਵਿੱਚ ਸੀ ਪੀ ਆਈ(ਐਮ) ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਦਰਸ਼ਨ ਸਿੰਘ ਮੱਟੂ, ਬੀਬੀ ਸੁਭਾਸ਼ ਮੱਟੂ, ਵਿਕਾਸ ਮੰਚ ਗੜਸ਼ੰਕਰ ਦੇ ਪ੍ਰਧਾਨ ਕੁਲਵਿੰਦਰ ਸੰਘਾ ਨੇ ਅਮਰੀਕਨ ਸਾਮਰਾਜ ਦੀਆਂ ਕੁਚਾਲਾਂ ਤੇ ਧਕਸ਼ਾਹੀਆਂ ਬਾਰੇ ਵਿਸਥਾਰ ਨਾਲ ਬੋਲਦਿਆਂ ਚੁਣੀਆਂ ਸਰਕਾਰਾਂ ਨੂੰ ਉਲਟਾਉਣ ਦਾ ਕੱਚਾ ਚਿੱਠਾ ਵਿਸਥਾਰ ਨਾਲ ਦਸਿਆ।
 ਅਮਰੀਕੀ ਰਾਸ਼ਟਰਪਤੀ ਟਰੰਪ ਦਾ ਪੁੱਤਲਾ ਫੂਕਿਆ। ਵੈਨਜੁਏਲਾ ਦੇ ਰਾਸ਼ਟਰਪਤੀ ਮਾਦੁਰੋ ਤੇ ਉਸਦੀ ਪਤਨੀ ਸੀਲੀਆ ਨੂੰ ਤੁਰੰਤ ਰਿਹਾ ਕਰਨ ਦੇ ਜੋਰਦਾਰ ਨਾਹਰੇ ਲਗਾਏ ਗਏ। ਇਸ ਮੌਕੇ ਸ੍ਰੀ ਚੈਨ ਰਾਮ ਸਾਬਕ ਬਲਾਕ ਸੰਮਤੀ ਮੈਂਬਰ, ਮੋਹਣ ਸਿੰਘ, ਅਸ਼ੋਕ ਕੁਮਾਰ, ਸੋਢੀ ਰਾਮ, ਪਿਆਰੇ ਲਾਲ, ਬਿੰਦਰ, ਕਮਲ, ਤੇ ਹੋਰ ਸਨ।