ਕਾਂਗ੍ਰਸ ਕੋਲ੍ਹ ਮੁੱਦੇ ਨਹੀਂ ਸਿਰਫ ਝੂਠੇ ਬਿਆਨਬਾਜੀ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 4 ਫਰਵਰੀ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਚਲ ਰਹੀ ਕੇਂਦਰ ਦੀ 3.0 ਸਰਕਾਰ ਦੀ ਵਿਤਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਵੱਲੋਂ ਪੇਸ਼ ਕੀਤੇ ਗਏ ਦੂਜੇ ਆਮ ਬਜਟ ਵਿੱਚ ਕੋਈ ਘਾਟ ਨਹੀਂ ਹੈ। ਪਰ ਸਿਰਫ ਹਾਜ਼ਰੀ ਲਗਾਉਣ ਲਈ ਅਤੇ ਜਨਤਾ ਨੂੰ ਗੁਮਰਾਹ ਕਰਨ ਲਈ ਵਿਪੱਖ ਦੇ ਨੇਤਾਵਾਂ ਵੱਲੋਂ ਬਿਆਨਬਾਜੀ ਕੀਤੀ ਜਾ ਰਹੀ ਹੈ। ਇਸ ਬਜਟ ਨਾਲ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਤੇਜੀ ਮਿਲੇਗੀ, ਨਾਲ ਹੀ ਬਜਟ ਨਾਲ ਭਲੇ ਹੀ ਕਾਂਗ੍ਰਸ ਕਮਜੋਰ ਹੋਵੇ ਪਰ ਭਾਰਤ ਮਜਬੂਤ ਹੋਇਆ ਹੈ।
ਮੁੱਖ ਮੰਤਰੀ ਬੁੱਧਵਾਰ ਨੂੰ ਹਰਿਆਣਾ ਨਿਵਾਸ 'ਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਦੋਂ ਬਜਟ ਨੂੰ ਕੇਂਦਰੀ ਵਿਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਪੇਸ਼ ਕਰ ਰਹੀ ਸੀ, ਉਸ ਦੌਰਾਨ ਵੀ ਕਾਂਗ੍ਰਸ ਨੇਤਾ ਰਾਹੁਲ ਗਾਂਧੀ ਨੂੰ ਖੁਸ਼ ਕਰਨ ਲਈ ਬਜਟ ਤੋਂ ਪਹਿਲਾਂ ਹੀ ਇੱਕ ਨੇਤਾ ਨੇ ਟਵੀਟ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਵਿਪੱਖ ਕੋਲ੍ਹ ਕੋਈ ਮੁੱਦਾ ਨਹੀਂ ਹੈ, ਬਸ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬਿਨਾ ਬਜਟ ਬਾਰੇ ਵਿੱਚ ਜਾਣੇ ਜਾਂ ਉਸ ਨੂੰ ਪਢੇ ਸਿਰਫ ਵਹਿਮ ਫੈਲਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ।

ਗਰੀਬ ਵਰਗ ਨੂੰ ਸਿਰਫ ਪਰੇਸ਼ਾਨ ਕੀਤਾ ਜਾਂਦਾ ਸੀ
ਮੁੱਖ ਮੰਤਰੀ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਅੱਜ ਕਾਂਗ੍ਰਸ ਨੇਤਾਵਾਂ ਦੇ ਘਰਾਂ ਵਿੱਚ ਵੀ ਦੇਸ਼ ਵਿੱਚ ਹੋ ਰਹੇ ਵਿਕਾਸ ਨੂੰ ਲੈ ਕੇ ਚਰਚਾ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦੇ ਸਮੇ ਵਿੱਚ ਤਾਂ ਅਜਿਹਾ ਹਾਲ ਹੁੰਦਾ ਸੀ ਕਿ ਕਾਂਗ੍ਰਸ ਜਦੋਂ ਬਜਟ ਪੇਸ਼ ਕਰਦੀ ਸੀ ਤਾਂ ਸਿਰਫ ਰੇਵੜਿਆਂ ਵਿਖਾਈ ਜਾਂਦੀ ਸੀ। ਇਨ੍ਹਾਂ ਹੀ ਨਹੀਂ, ਬਜਟ ਵਿੱਚ ਜਾਰੀ ਹੋਏ ਪੈਸੇ ਨੂੰ ਖੁਰਦ-ਬੁਰਦ ਕਰ ਦਿੱਤਾ ਜਾਂਦਾ ਸੀ। ਲੋਕ ਲੁਭਾਵਨੇ ਵਾਅਦੇ ਕੀਤੇ ਜਾਂਦੇ ਸੀ ਅਤੇ ਗਰੀਬ ਵਰਗ ਨੂੰ ਸਿਰਫ ਪਰੇਸ਼ਾਨ ਕੀਤਾ ਜਾਂਦਾ ਸੀ। ਪਰ ਪੀਐਮ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪੇਸ਼ ਹੋਣ ਵਾਲੇ ਬਜਟ ਵਿੱਚ ਵਿਕਾਸ ਨੂੰ ਅਹਿਮ ਮੰਨ੍ਹਿਆਂ ਜਾ ਰਿਹਾ ਹੈ, ਹਰ ਵਰਗ ਦੇ ਵਿਕਾਸ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦੀ ਤੀਜੀ ਟਰਮ ਵਿੱਚ ਇੰਫ੍ਰਾਸਟ੍ਰਕਚਰ ਮਜਬੂਤ ਹੋਇਆ ਹੈ ਅਤੇ ਦੇਸ਼ ਤੇਜ ਗਤੀ ਨਾਲ ਅੱਗੇ ਵੱਧ ਰਿਹਾ ਹੈ।

ਰਾਹੁਲ ਗਾਂਧੀ 'ਤੇ ਸਾਧਿਆ ਨਿਸ਼ਾਨਾ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬਜਟ ਵਿੱਚ ਘੁਮ-ਫਿਰ ਕੇ ਜਨਤਾ ਦੀ ਭਲਾਈ ਦੀ ਗੱਲ ਆਉਂਦੀ ਹੈ, ਔਵੇਂ ਹੀ ਕਾਂਗ੍ਰਸ ਪਿੱਛੇ ਹੁੰਦੀ ਜਾਂਦੀ ਹੈ। ਉਨ੍ਹਾਂ ਨੇ ਕਾਂਗ੍ਰਸ ਨੇਤਾ ਰਾਹੁਲ ਗਾਂਧੀ ਦੇ ਕੁਰੂਕਸ਼ੇਤਰ ਦੌਰੇ ਨੂੰ ਲੈ ਕੇ ਕਿਹਾ ਕਿ ਉਹ ਇੱਥੇ ਆਏ ਸਨ ਅਤੇ ਪਾਂਡਵਾਂ ਨੇ ਕੋਈ ਜੀਐਸਟੀ ਲਗਾਇਆ ਸੀ ਜਿਹੇ ਬਿਆਨ ਦਿੱਤੇ। ਅਸਲ ਵਿੱਚ ਕਾਂਗ੍ਰਸ ਕੋਲ੍ਹ ਕੋਈ ਮੁੱਦਾ ਨਹੀਂ ਹੈ। ਮੁੱਖ ਮੰਤਰੀ ਨੇ ਇਸ ਵਿੱਚਕਾਰ ਕਿਹਾ ਕਿ ਟਵੀਟ ਮਾਸਟਰਾਂ ਨੂੰ ਕੁੱਝ ਵੀ ਕਹਿਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ, ਰਾਹੁਲ ਗਾਂਧੀ ਨੂੰ ਸੇਸ਼ਨ ਵਿੱਚ ਦੱਸਣਾ ਚਾਹੀਦਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਸੀ ਤਾਂ ਕਿਨ੍ਹਾਂ ਵਿਕਾਸ ਹੋਇਆ।
ਰਾਹੁਲ ਗਾਂਧੀ ਕਦੀ ਸੰਵਿਧਾਨ ਦਾ ਮਜਾਕ ਬਣਾਉਂਦੇ ਹਨ, ਤਾਂ ਕਦੀ ਇਲੇਕਸ਼ਨ ਪ੍ਰਕਿਰਿਆਵਾਂ 'ਤੇ ਸੁਆਲ ਚੁੱਕਦੇ ਹਨ। ਕਾਂਗ੍ਰਸ ਸੋਚਦੀ ਸੀ ਕਿ ਗਰੀਬ ਲੋਕਾਂ ਨੂੰ ਹੋਰ ਗਰੀਬ ਕਰ ਦਵੋ, ਪਰ ਮੋਦੀ ਦੀ ਅਗਵਾਈ ਹੇਠ ਚਲ ਰਹੀ ਸਰਕਾਰ ਨੇ 25 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗ੍ਰਸ ਦੀ ਨਾ ਕੋਈ ਨੀਤੀ ਹੈ ਤੇ ਨਾ ਹੀ ਨਿਅਤ ਹੈ।
ਮੁੱਖ ਮੰਤਰੀ ਨੇ ਸੁਆਲ ਕਰਦੇ ਹੋਏ ਕਿਹਾ ਕਿ ਜਦੋਂ ਕਾਂਗ੍ਰਸ ਦੀ ਸਰਕਾਰ ਕੇਂਦਰ ਵਿੱਚ ਸੀ ਤਾਂ ਉਸ ਸਮੇ ਖੇਤੀਬਾੜੀ ਬਜਟ ਦਾ ਕਿਨ੍ਹਾਂ ਪਾ੍ਰਵਧਾਨ ਸੀ। ਸਿਰਫ 25 ਹਜ਼ਾਰ ਕਰੋੜ ਰੁਪਏ ਸੀ। ਅਜਿਹੇ ਵਿੱਚ ਕਿਵੇਂ ਦੇਸ਼ ਅੱਗੇ ਵੱਧਦਾ, ਕਿਵੇਂ ਵਿਕਸਿਤ ਭਾਰਤ ਬਣਦਾ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਦੇਸ਼ ਦਾ ਵਿਕਾਸ ਹੋਇਆ ਤਾਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਰਾਜ ਵਿੱਚ ਹੋਇਆ ਹੈ। ਮੋਦੀ ਸਰਕਾਰ ਦੇ ਸਮੇ ਵਿੱਚ ਖੇਤੀਬਾੜੀ ਬਜਟ ਵਿੱਚ 1 ਲੱਖ 62 ਹਜ਼ਾਰ ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਹੈ।

ਪੰਜਾਬ ਅਤੇ ਬੰਗਾਲ ਵਿੱਚ ਸਰਕਾਰ ਬਣੇਗੀ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦੇਸ਼ ਨੇ ਕਾਂਗ੍ਰਸ ਨੂੰ ਨਕਾਰ ਦਿੱਤਾ ਹੈ। ਬੰਗਾਲ ਅਤੇ ਪੰਜਾਬ ਅੰਦਰ ਵੱਡੇ ਮੈਂਡੇਟ ਨਾਲ ਪੀਐਮ ਮੋਦੀ ਦੀ ਅਗਵਾਈ ਵਿੱਚ ਸਰਕਾਰ ਬਣੇਗੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਜਿਕਰ ਕਰਦੇ ਹੋਏ ਕਿਹਾ ਕਿ ਮੋਦੀ ਜੀ ਸੋਂਦੇ ਨਹੀਂ, ਉਨ੍ਹਾਂ ਨੂੰ ਦੇਸ਼ ਦੇ ਹਰ ਇੱਕ ਵਰਗ ਦੀ ਚਿੰਤਾ ਹੈ। ਪਰ ਕਾਂਗ੍ਰਸ ਇਹ ਦੱਸੇ ਕਿ ਉਨ੍ਹਾਂ ਦੇ ਸਮੇ ਵਿੱਚ ਕਿਸ ਵਰਗ ਦੀ ਚਿੰਤਾ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗ੍ਰਸ ਦੇ ਕਾਰਜਕਾਲ ਵਿੱਚ ਨਾ ਕੋਈ ਜਨ ਭਲਾਈ ਦੀ ਨੀਤੀਆਂ ਬਣੀ ਅਤੇ ਨਾ ਹੀ ਵਿਕਾਸ ਦੀ ਗੱਲ ਕੀਤੀ।