ਸ਼ਹਾਬ ਪੁਰ ਵਿਖੇ ਬੱਚਿਆਂ ਦੇ ਚਿੱਤਰਕਲਾ ਮੁਕਾਬਲੇ 19 ਨਵੰਬਰ ਨੂੰ
ਨਵਾਂਸ਼ਹਿਰ:- ਡੈਮੋਕਰੈਟਿਕ ਟੀਚਰ ਫਰੰਟ ਅਤੇ ਸ਼ਹੀਦੀ ਯਾਦਗਾਰ ਕਮੇਟੀ ਵੱਲੋਂ ਪਿੰਡ ਸ਼ਹਾਬਪੁਰ ਵਿਖੇ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ ਯਾਦਗਾਰ ਤੇ 19 ਨਵੰਬਰ ਨੂੰ ਬੱਚਿਆਂ ਦੇ ਚਿੱਤਰਕਲਾ ਮੁਕਾਬਲੇ ਕਰਵਾਏ ਜਾਣਗੇ। ਜੇਤੂ ਬੱਚਿਆਂ ਨੂੰ ਮੋਮੈਂਟੋ ਨਗਦ ਇਨਾਮ ਦਿੱਤੇ ਜਾਣਗੇ।
ਇਹ ਜਾਣਕਾਰੀ ਦਿੰਦੇ ਹੋਏ ਡੀ ਟੀ ਐਫ ਦੇ ਆਗੂ ਮਾਸਟਰ ਅਜੇ ਚਾਹੜ ਮੁਜਾਰਾ ਅਤੇ ਬਲਵੀਰ ਕੁਮਾਰ ਨੇ ਦੱਸਿਆ ਕਿ ਡੀਟੀਐਫ ਦੇ ਜ਼ਿਲਾ ਆਗੂਆਂ ਦੀ ਇਸ ਸਬੰਧੀ ਮੀਟਿੰਗ ਵੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਕਈ ਸਾਲਾਂ ਤੋਂ ਬੱਚਿਆਂ ਦੇ ਇਹ ਚਿੱਤਰਕਾਰ ਮੁਕਾਬਲੇ ਕਰਵਾਏ ਜਾਂਦੇ ਹਨ।
ਇਹਨਾਂ ਰਾਹੀਂ ਬੱਚਿਆਂ ਵਿੱਚ ਛੁਪਿਆ ਹੋਇਆ ਹੁਨਰ ਸਾਹਮਣੇ ਆਉਂਦਾ ਹੈ ਅਤੇ ਬੱਚੇ ਉਤਸ਼ਾਹਤ ਹੁੰਦੇ ਹਨ। ਉਹਨਾਂ ਸਕੂਲਾਂ ਦੇ ਪ੍ਰਬੰਧਕਾਂ ਅਤੇ ਮੁੱਖੀਆਂ ਨੂੰ ਵੱਧ ਤੋਂ ਵੱਧ ਬੱਚੇ ਭੇਜਣ ਦੀ ਅਪੀਲ ਕੀਤੀ ਹੈ।
