ਬਾਲ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ

ਪਟਿਆਲਾ:- ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਵਲੋਂ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿਖੇ ਹਸੀਜਾ ਪਰਿਵਾਰ ਵੱਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ 36 ਬੂਟੇ ਲਗਾਏ ਗਏ ਅਤੇ ਮੰਦਿਰ ਵਿੱਚੋਂ ਭੋਗ ਲਗਵਾ ਕੇ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ। 90 ਬੱਚਿਆ ਨੂੰ ਡਰਾਇੰਗ ਕਾਪੀਆਂ, ਰੰਗ ਦੀਆਂ ਡੱਬੀਆਂ, ਚਾਕਲੇਟਾਂ, ਟਾਫੀਆਂ, ਆਦਿ ਸੁਧਾਰ ਸਭਾ ਦੇ ਮੈਂਬਰਾਂ ਵੱਲੋਂ ਅਤੇ ਖਾਸ ਕਰਕੇ ਮੰਦਿਰ ਦੇ ਪੁਜਾਰੀ ਪੰਡਿਤ ਨਰਿੰਦਰ ਜੀ ਅਤੇ ਪੰਡਿਤ ਅਜੇ ਜੀ ਨੇ ਬੱਚਿਆ ਨੂੰ ਦੱਸਿਆ ਕਿ ਰੋਜਾਨਾ ਮੰਦਿਰ ਆਓ ਅਤੇ ਰੱਬ ਦਾ ਨਾਮ ਲਓ ਇਹ ਆਦਤ ਪਾਉਣ ਲਈ ਬੱਚਿਆਂ ਨੂੰ ਟੋਫੀਆਂ ਅਤੇ ਫੱਲ ਦਾ ਪ੍ਰਸ਼ਾਦ ਦਿੱਤਾ ਜਾਵੇਗਾ। 
ਇਕਬਾਲ ਸਿੰਘ (ਸ਼ੰਟੀ) ਨੇ ਝੂਲਿਆਂ ਦੀ ਰਿਪੇਅਰ ਕਰਵਾ ਕੇ ਮੰਦਿਰ ਵਿਖੇ ਰੱਖਣ ਦੀ ਸੇਵਾ ਕੀਤੀ ਅਤੇ ਬੱਚਿਆਂ ਨੂੰ ਕਿਹਾ ਕਿ ਰੋਜਾਨਾ ਆਓ ਝੂਲੇ ਲਓ ਅਤੇ ਮੰਦਿਰ ਵਿਖੇ ਮੱਥਾ ਟੇਕੋ ਅਤੇ ਪ੍ਰਸ਼ਾਦ ਰੋਜਾਨਾ ਮਿਲੇਗਾ। 
ਇਸ ਮੌਕੇ 90 ਬੱਚੇ ਅਤੇ ਉਹਨਾ ਦੇ ਮਾਤਾ ਪਿਤਾ ਵੀ ਬਾਲ ਦਿਵਸ ਮੌਕੇ ਮੌਜੂਦ ਸਨ ਅਤੇ ਉਹਨਾਂ ਵੱਲੋਂ ਵੀ ਸ਼ਲਾਘਾ ਕੀਤੀ ਗਈ। ਇਸ ਮੌਕੇ ਪੰਡਿਤ ਜੀ ਨੇ ਬੱਚਿਆਂ ਨੂੰ ਕਿਹਾ ਕਿ ਬੱਚੇ ਰੱਬ ਦਾ ਰੂਪ ਹਨ, ਬੱਚਿਆਂ ਵਿੱਚ ਰੱਬ ਵਸਦਾ ਹੈ, ਬੱਚੇ ਖੁਸ਼ ਅਤੇ ਰੱਬ ਖੁਸ਼। ਸੁਧਾਰ ਸਭਾ ਦੇ ਵਾਇਸ ਪ੍ਰਧਾਨ ਹਰੀ ਸਿੰਘ ਚੌਹਾਨ, ਖਜਾਨਚੀ ਪੂਰਨ, ਦਾਨ ਕੁਲੈਕਟਰ ਮੁਕੇਸ਼ (ਕਾਲੂ), ਸੁਰਿੰਦਰ ਪਾਠਕ, ਰਾਮ ਲਾਲ ਗੋਇਲ, ਬਲਵਿੰਦਰ, ਗੁਰਪ੍ਰੀਤ ਸਿੰਘ ਡਰਾਇਵਰ, ਅਜੇ ਸੇਵਾਦਾਰ, ਯੋਗੇਸ਼ ਬੋਨੀ, ਰਾਕੇਸ਼ ਦੁਬੇ ਆਦਿ ਮੌਜੂਦ ਸਨ। 
ਸੁਧਾਰ ਸਭਾ ਦੇ ਸਾਰੇ ਮੈਂਬਰਾਂ ਨੇ ਤਨ—ਮਨ—ਧਨ ਨਾਲ ਸੇਵਾ ਕੀਤੀ ਅਤੇ 17 ਤਾਰੀਖ ਸੋਮਵਾਰ ਨੂੰ ਤਰੋਸਦੀ (ਮਾਸਿਕ ਸ਼ਿਵਰਾਤਰੀ) ਵਾਲੇ ਦਿਨ ਸ਼ਾਮ 5:30 ਤੋਂ 7:00 ਵਜੇ ਤੱਕ ਕੀਰਤਨ ਉਪਰੰਤ ਪ੍ਰਸ਼ਾਦ ਲਗਾ ਕੇ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ। ਤਰੋਸਦੀ ਦਾ ਤਿਉਹਾਰ ਹਰ ਮਹੀਨੇ ਮਨਾਇਆ ਜਾਂਦਾ ਹੈ ਕ੍ਰਿਪਾ ਕਰਕੇ ਵੱਧ ਤੋਂ ਵੱਧ ਸ਼ਰਧਾਲੂ ਪਹੁੰਚਣ ਅਤੇ ਸ਼ਿਵ ਜੀ ਦਾ ਆਸ਼ਿਰਵਾਦ ਪ੍ਰਾਪਤ ਕਰਨ।