ਗੁਰਬਾਣੀ ਸੰਥਿਆ ਗੁਰਮਤਿ ਪ੍ਰਚਾਰ ਤਹਿਤ ਸਹੂੰਗੜਾ ਵਿਖੇ ਬੱਚਿਆਂ ਦੇ ਮੁਕਾਬਲੇ ਕਰਵਾਏ

ਸੜੋਆ/ਨਵਾਂਸ਼ਹਿਰ:- ਗੁਰਦੁਆਰਾ ਸ੍ਰੀ ਸਿੰਘ ਸਭਾ ਸਹੂੰਗੜਾ ਵਿਖੇ ਸਾਹਿਬ ਏ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਚਿਤ ਬਾਣੀ ਦੀ ਗੁਰਬਾਣੀ ਸੰਥਿਆ ਗੁਰਮਤਿ ਪ੍ਰਚਾਰ ਲਹਿਰ ਨਵਾਂਸ਼ਹਿਰ ਵਾਲਿਆਂ ਵੱਲੋਂ ਪੰਜਵਾਂ ਬਾਲ ਸੰਭਾਲ ਗੁਰਮਤਿ ਸਮਾਗਮ ਅੱਜ ਸਮਾਪਤ ਹੋ ਗਿਆ। ਇਹ ਸਮਾਗਮ ਸਮੂਹ ਐਨ ਆਰ ਆਈ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਬਾਰੇ ਭਾਈ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨ ਦਿਨਾਂ ਤੋਂ ਇਹ ਸਮਾਗਮ ਇੱਕ ਜੂਨ ਤੋਂ ਲੈ ਕੇ 6 ਜੂਨ ਤੱਕ 1984 ਦੇ ਘੱਲੂਘਾਰਾ ਦਿਵਸ ਦੇ ਸ਼ਹੀਦਾਂ ਸਿੰਘਾਂ ਦੀ ਯਾਦ 'ਚ ਕਰਵਾਇਆ ਗਿਆ ਸਮਾਗਮ ਯਾਦਗਾਰੀ ਹੋ ਨਿੱਬੜਿਆ। 
ਇਸ ਵਿੱਚ ਵੱਖ ਵੱਖ ਪਿੰਡਾਂ ਤੋਂ ਬੱਚੇ ਤੇ ਬੱਚੀਆਂ ਪੂਰੇ ਉਤਸ਼ਾਹ ਨਾਲ ਭਾਗ ਲੈਣ ਲਈ ਪਹੁੰਚੇ ਹੋਏ ਸਨ। ਜਿਨਾਂ ਨੇ ਦਸਤਾਰ ਮੁਕਾਬਲੇ, ਦੁਮਾਲਾ ਸਜਾਉਣਾ ਮੁਕਾਬਲੇ ਅਤੇ ਸਿੱਖ ਇਤਿਹਾਸ ਸੰਬੰਧੀ ਜਾਣਕਾਰੀ ਦੀ ਪੇਪਰ ਦੇ ਲਿਖਤੀ ਮੁਕਾਬਲੇ ਵਿੱਚ ਭਾਗ ਲਿਆ। ਇਹਨਾਂ ਦੇ ਵਿੱਚ ਦਸਤਾਰ ਮੁਕਾਬਲੇ ਵਿੱਚ ਕਰਨਵੀਰ ਸਿੰਘ ਟੋਰੋਵਾਲ ਪਹਿਲਾ ਸਥਾਨ, ਤਰਨਜੋਤ ਸਿੰਘ ਰਾਣੇਵਾਲ ਦੂਜਾ ਸਥਾਨ, ਸਾਹਿਬ ਸਿੰਘ ਰਾਣੇਵਾਲ ਤੀਜਾ ਸਥਾਨ, ਦੁਮਾਲਾ ਸਾਹਿਬ ਮੁਕਾਬਲੇ ਚ ਰਣ ਫਤਿਹ ਸਿੰਘ ਸਹੂੰਗੜਾ ਪਹਿਲਾ ਸਥਾਨ, ਮਨਸੀਰਤ ਕੌਰ ਰਾਣੇਵਾਲ ਦੂਜਾ ਸਥਾਨ, ਗੁਰਬਾਜ ਸਿੰਘ ਮੱਲਪੁਰ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਤੋਂ ਬਾਅਦ ਲਿਖਤੀ ਪੇਪਰ ਮੁਕਾਬਲਾ ਵਿੱਚ ਉਮਰ 5 ਤੋਂ 10 ਸਾਲ ਦੇ ਬੱਚਿਆਂ ਵਿੱਚ ਹੋਇਆ। ਜਿਹਨਾਂ ਵਿੱਚ ਜਸਲੀਨ ਕੌਰ ਮਹਿੰਦਪੁਰ ਪਹਿਲਾ ਸਥਾਨ, ਫਤਿਹ ਸਿੰਘ ਭਾਰਾਪੁਰ ਦੂਜਾ ਸਥਾਨ, ਨਵਜੋਤ ਕੌਰ ਮੱਲਪੁਰ ਤੀਜਾ ਸਥਾਨ ਅਤੇ 11 ਤੋਂ 18 ਸਾਲ ਦੇ ਬੱਚੇ ਗੁਰਜੋਤ ਕੌਰ ਪੁੱਤਰੀ ਪਰਦੀਪ ਸਿੰਘ ਮੱਲਪੁਰ ਪਹਿਲਾ ਸਥਾਨ, ਮਨਕੀਰਤ ਸਿੰਘ ਪੁੱਤਰ ਇੰਦਰ ਸਿੰਘ ਸਿਕੰਦਰਪੁਰ ਦੂਜਾ ਸਥਾਨ, ਖੁਸ਼ਪ੍ਰੀਤ ਕੌਰ ਪੁੱਤਰੀ ਜਸਵਿੰਦਰ ਸਿੰਘ ਮੈਹਿੰਦਪੁਰ ਤੀਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਸਾਰਿਆਂ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। 
ਅੱਜ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਪਿਆਰਾ ਸਿੰਘ ਨੇ ਧੰਨਵਾਦ ਕਰਦੇ ਕਿਹਾ, ਕਿ ਸਾਨੂੰ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਇਹ ਬੱਚੇ ਕੱਲ੍ਹ ਨੂੰ ਵੱਡੇ ਹੋ ਕੇ ਨਸ਼ਿਆਂ ਤੋਂ ਰਹਿਤ ਜੀਵਨ ਜਿਊਂਦੇ ਹੋਏ ਉੱਚੇ ਸੁੱਚੇ ਵਿਚਾਰਾਂ ਦੇ ਮਾਲਕ ਬਣਨ। ਉਹਨਾਂ ਬੱਚਿਆਂ ਨੂੰ ਗੁਰੂ ਦੇ ਲੜ ਲੱਗਣ ਦੀ ਵੀ ਪ੍ਰੇਰਣਾ ਦਿੱਤੀ। ਇਸ ਤੋਂ ਬਾਅਦ ਪਿੰਡ ਸਹੂੰਗੜਾ ਦੇ ਮੌਜੂਦਾ ਸਰਪੰਚ ਡਾਕਟਰ ਹਰਭਜਨ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਇਸ ਸਾਰੇ ਉਪਰਾਲੇ ਦੀ ਜਿਆਦਾ ਦੇਣ ਸਾਡੇ ਵੀਰ ਕੈਨੇਡਾ ਨਿਵਾਸੀ ਲਖਵੀਰ ਸਿੰਘ ਖੇਲਾ ਦੀ ਹੈ। 
ਉਹਨਾਂ ਵਿਦੇਸ਼ ਬੈਠਿਆਂ ਸਾਡੀ ਪੰਚਾਇਤ ਨਾਲ ਤੇ ਪਿੰਡ ਦੇ ਸਿੱਖੀ ਨੂੰ ਪਿਆਰ ਕਰਨ ਵਾਲੇ ਬਹੁਤ ਹੀ ਸੂਝਵਾਨ ਵੀਰਾਂ, ਭੈਣਾਂ ਨਾਲ ਫੋਨ ਕਰਕੇ ਜਾਂ ਜਿਸ ਵੀ ਮਾਧਿਅਮ ਰਾਹੀਂ ਹੋ ਸਕਿਆ ਉਹਨਾਂ ਬੱਚਿਆਂ ਦੇ ਪਰਿਵਾਰਾਂ ਨਾਲ ਸੰਪਰਕ ਕਰਕੇ ਬੱਚਿਆਂ ਨੂੰ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਬਚਾਉਣ ਹਿੱਤ ਇਸ ਉਪਰਾਲੇ ਦਾ ਹਿੱਸਾ ਬਣਨ ਦੀਆਂ ਬੇਨਤੀਆਂ ਕੀਤੀਆਂ। ਜਿਸ ਨੂੰ ਸਾਡੇ ਪਿੰਡ ਦੇ ਸੂਝਵਾਨ ਲੋਕਾਂ ਨੇ ਪਿਆਰ ਭਰਿਆ ਹੁੰਗਾਰਾ ਦੇ ਕੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਤੇ ਗੁਰੂ ਦੇ ਲੜ ਲੱਗਣ ਲਈ ਆਪਣਾ ਸਹਿਯੋਗ ਦਿੱਤਾ। ਅੱਜ ਅਸੀਂ ਵੀਰ ਲਖਵੀਰ ਸਿੰਘ ਖੇਲਾ ਕੈਨੇਡਾ ਨਿਵਾਸੀ ਦਾ ਤੇ ਪਿੰਡ ਦੇ ਹੋਰ ਸਾਰੇ ਸੂਝਵਾਨ ਵੀਰਾਂ, ਭੈਣਾਂ ਦਾ ਇਸ ਉੱਦਮ ਨੂੰ ਸਫਲ ਬਣਾਉਣ ਲਈ ਧੰਨਵਾਦ ਕਰਦੇ ਹਾਂ। 
ਇਸ ਮੌਕੇ ਜਥੇਦਾਰ ਸਤਨਾਮ ਸਿੰਘ ਸਹੂੰਗੜਾ, ਮੋਹਣ ਸਿੰਘ, ਗਿਆਨੀ ਗੁਰਬਚਨ ਸਿੰਘ, ਗ੍ਰੰਥੀ ਬਲਬੀਰ ਸਿੰਘ, ਜੁਝਾਰ ਸਿੰਘ ਖੇਲਾ, ਜਥੇਦਾਰ ਸਤਨਾਮ ਸਿੰਘ ਗੁੱਲਪੁਰ, ਤਲਵਿੰਦਰ ਸਿੰਘ ਐਮਾਂ, ਮਨਿੰਦਰ ਸਿੰਘ, ਕਮਲਦੀਪ ਸਿੰਘ ਰਕਾਸਣ, ਸੰਤ ਬਾਬਾ ਸਰਬਜੀਤ ਸਿੰਘ ਮੋਇਲਾ ਵਾਹਿਦ ਪੁਰ ਵਾਲੇ, ਬਿੱਕਰ ਸਿੰਘ, ਸਤਨਾਮ ਸਿੰਘ ਖੇਲਾ, ਜੁਝਾਰ ਸਿੰਘ ਸੋਹਲ, ਨਿਰਮਲ ਸਿੰਘ, ਬਾਬਾ ਰਣਜੀਤ ਸਿੰਘ, ਸੁਖਜਿੰਦਰ ਸਿੰਘ ਕਾਕਾ, ਗੁਰਦੇਵ ਸਿੰਘ ਬਿੰਦਰਾ ਸਮੇਤ ਬੱਚਿਆਂ ਦੇ ਮਾਤਾ, ਪਿਤਾ ਤੇ ਪਿੰਡ ਦੀ ਸੰਗਤ ਵੱਡੇ ਪੱਧਰ ਤੇ ਇਸ ਸਮਾਗਮ ਵਿੱਚ ਸ਼ਾਮਲ ਹੋਈ।