ਐਸ ਡੀ ਮਾਡਲ ਸਕੂਲ ਦੇ ਬੱਚਿਆਂ ਨੇ ਪਟਾਕਿਆਂ ਮਿਠਾਈਆਂ ਤੋਂ ਤੋਬਾ ਕੀਤੀ

ਪਟਿਆਲਾ- ਐਸ ਡੀ ਮਾਡਲ ਸਕੂਲ ਸਰਹੱਦੀ ਗੇਟ ਦੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਸ਼ਰਮਾ ਅਤੇ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਪਟਾਕਿਆਂ ਕਾਰਨ ਅੱਗਾਂ ਲਗਣ, ਅੱਖਾਂ ਦੀ ਰੌਸ਼ਨੀ ਖਤਮ ਹੋਣ, ਚਮੜੀ ਦੇ ਸੜਣ, ਕੈਂਸਰ ਸਾਹ ਦੀਆਂ ਬਿਮਾਰੀਆਂ ਹੋਣ ਦੇ ਕਾਰਨਾਂ ਦੀ ਜਾਣਕਾਰੀ ਦਿੱਤੀ। 
ਮਿਠਾਈਆਂ ਕਾਰਨ ਪੇਟ ਲੀਵਰ ਸਿਰੋਸਿਸ ਕੈਂਸਰ ਦੀ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ।  ਬੱਚਿਆਂ ਨੇ ਆਪਣੇ ਮਾਪਿਆਂ ਬਜ਼ੁਰਗਾਂ ਵਲੋਂ ਦਿੱਤੇ ਰੂਪਿਆ ਨੂੰ ਅੱਗਾਂ ਲਗਾਉਣ ਦੀ ਥਾਂ ਉਨ੍ਹਾਂ ਰਾਹੀਂ ਆਪਣੇ ਮਾਪਿਆਂ ਬਜ਼ੁਰਗਾਂ ਨੂੰ ਗਿਫ਼ਟ  ਦੇਕੇ ਦੇਣ ਲਈ ਉਤਸ਼ਾਹਿਤ ਕੀਤਾ।