ਚੰਡੀਗੜ੍ਹ ਦੇ ਬੱਚਿਆਂ ਨੇ ਕਰਨਾਟਕ ਦਾ ਪਹਿਰਾਵਾ ਪਾ ਕੇ ਕੀਤੀ ਮਸਤੀ
ਚੰਡੀਗੜ੍ਹ, 28 ਮਈ- ਭਾਰਤੀ ਭਾਸ਼ਾ ਸਮਰ ਕੈਂਪ ਤਹਿਤ ਸੈਕਟਰ 37 ਦੇ ਸਰਕਾਰੀ ਸਕੂਲ ਵਿਚ ਕੰਨੜ ਭਾਸ਼ਾ ਦੀ ਕਲਾਸ ਵਿਚ ਚੰਡੀਗੜ੍ਹ ਦੇ ਬੱਚਿਆਂ ਨੇ ਕਰਨਾਟਕ ਦਾ ਪਹਿਰਾਵਾ ਪਾ ਕੇ ਮਸਤੀ ਕੀਤੀ।
ਇਸ ਮੌਕੇ ਬੱਚੇ ਕਰਨਾਟਕ ਦੀ ਸਾੜੀ ਅਤੇ ਪਹਿਰਾਵਾ ਪਾ ਕੇ ਆਏ। ਕੰਨੜ ਪੜ੍ਹਾਉਣ ਵਾਲੀ ਸ਼੍ਰੀਦੇਵੀ ਮੈਡਮ ਸਾਰੇ ਬੱਚਿਆਂ ਲਈ ਡੋਸਾ ਲੈ ਕੇ ਆਈ ਅਤੇ ਡੋਸਾ ਖਾਣ ਤੋਂ ਬਾਅਦ, ਬੱਚਿਆਂ ਨੇ ਕਰਨਾਟਕ ਦੇ ਸੱਭਿਆਚਾਰ ਅਤੇ ਸ਼ਿਸ਼ਟਾਚਾਰ ਬਾਰੇ ਚਰਚਾ ਕੀਤੀ।
