ਲੀਗ ਮੈਚਾਂ ਵਿੱਚ ਚੰਡੀਗੜ੍ਹ ਤੇ ਹਰਿਆਣਾ ਨੇ ਆਸਾਨੀ ਨਾਲ ਆਪਣੇ ਮੈਚ ਜਿੱਤੇ
ਪਟਿਆਲਾ, 22 ਨਵੰਬਰ: ਕੌਮੀ ਪੰਜਾਬ ਸਕੂਲ ਖੇਡਾਂ 2024-25 ਦੇ ਬਾਸਕਟਬਾਲ ਲੜਕੇ ਅਤੇ ਲੜਕੀਆਂ ਅੰਡਰ-19 ਦੇ ਲੀਗ ਮੁਕਾਬਲੇ ਤੀਜੇ ਦਿਨ ਵੀ ਜਾਰੀ ਰਹੇ। ਡਾ: ਰਵਿੰਦਰਪਾਲ ਸਿੰਘ ਡਿਪਟੀ ਡੀਈਓ ਸੈਕੰਡਰੀ ਸਿੱਖਿਆ ਪਟਿਆਲਾ ਨੇ ਕਿਹਾ ਕਿ ਸੰਜੀਵ ਸ਼ਰਮਾ ਡੀਈਓ ਸੈਕੰਡਰੀ ਸਿੱਖਿਆ ਪਟਿਆਲਾ ਦੀ ਦੇਖ-ਰੇਖ ਹੇਠ ਨੈਸ਼ਨਲ ਸਕੂਲ ਖੇਡਾਂ ਦੇ ਬਾਸਕਟਬਾਲ ਮੁਕਾਬਲਿਆਂ ਦਾ ਨਿਰਧਾਰਤ ਸ਼ਡਿਊਲ ਅਨੁਸਾਰ ਚੱਲ ਰਿਹਾ ਹੈ। ਜਸਪਾਲ ਸਿੰਘ ਟੂਰਨਾਮੈਂਟ ਆਰਗੇਨਾਈਜ਼ਿੰਗ ਇੰਚਾਰਜ ਨੇ ਦੱਸਿਆ ਕਿ ਇਸ ਮੌਕੇ ਰਾਜੀਵ ਪੁਰੀ ਬਾਸਕਟਬਾਲ ਖਿਡਾਰੀ ਅਤੇ ਸਾਬਕਾ ਸਹਾਇਕ ਕਮਿਸ਼ਨਰ ਆਮਦਨ ਕਰ ਨੇ ਟੂਰਨਾਮੈਂਟ ਦੌਰਾਨ ਆ ਕੇ ਖਿਡਾਰੀਆਂ ਦਾ ਹੌਸਲਾ ਵਧਾਇਆ।
ਲੀਗ ਮੈਚਾਂ ਦੇ ਨਤੀਜੇ
ਨੈਸ਼ਨਲ ਸਕੂਲ ਖੇਡਾਂ ਬਾਸਕਟਬਾਲ ਲੜਕੇ ਅੰਡਰ 19 ਵਿੱਚ ਲੜਕਿਆਂ ਦੇ ਮੁਕਾਬਲਿਆਂ ਵਿੱਚ ਸੀਬੀਐਸਈ ਨੇ ਪੱਛਮੀ ਬੰਗਾਲ ਨੂੰ 69-49, ਸੀਆਈਐਸਈ ਨੇ ਮੱਧ ਪ੍ਰਦੇਸ਼ ਨੂੰ 67-47, ਗੁਜਰਾਤ ਨੇ ਤੇਲਨਗਾਨਾ ਨੂੰ, 69-27, ਚੰਡੀਗੜ੍ਹ ਨੇ ਪੌਂਡੀਚੇਰੀ ਨੂੰ 74-04, ਹਿਮਾਚਲ ਪ੍ਰਦੇਸ਼ ਨੇ ਝਾਰਖੰਡ ਨੂੰ 46-36, ਦਿੱਲੀ ਨੇ ਡੀਏਵੀ ਨੂੰ 78-50, ਹਰਿਆਣਾ ਨੇ ਪਾਂਡੀਚਰੀ ਨੂੰ 57-15, ਰਾਜਸਥਾਨ ਨੇ ਆਈਬੀਐਸਓ ਨੂੰ 60-20, ਹਿਮਾਚਲ ਪ੍ਰਦੇਸ਼ ਨੇ ਪੱਛਮੀ ਬੰਗਾਲ ਨੂੰ 67-55, ਉੜੀਸਾ ਨੇ ਸੀਬੀਐਸਈ ਨੂੰ 33-14 ਨਾਲ ਹਰਾਇਆ। ਨੈਸ਼ਨਲ ਸਕੂਲ ਖੇਡਾਂ ਬਾਸਕਟਬਾਲ ਲੜਕੀਆਂ ਅੰਡਰ 19 ਵਿੱਚ ਮੁਕਾਬਲਿਆਂ ਵਿੱਚ ਆਈਬੀਐਸਓ ਨੇ ਵਿਦਿਆ ਭਾਰਤੀ ਨੂੰ 39-14 , ਮਹਾਰਾਸ਼ਟਰ ਨੇ ਸੀਬੀਐਸਈ ਨੂੰ 34-13, ਤਾਮਿਲਨਾਡੂ ਨੇ ਉੱਤਰਾਖੰਡ ਨੂੰ 54-12, ਹਰਿਆਣਾ ਨੇ ਵਿਦਿਆ ਭਾਰਤੀ ਨੂੰ 39-7 ਦਾ ਨਾਲ ਹਰਾਇਆ।
