ਬਡਗਾਮ ਵਿੱਚ ਕਾਰਡੰਪਰ ਦੀ ਟੱਕਰ ਚਾਰ ਮੌਤਾਂ
ਬਡਗਾਮ:- ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਬੀਤੀ ਰਾਤ ਇੱਕ ਟਾਟਾ ਸੂਮੋ ਕਾਰ ਦੇ ਡੰਪਰ ਨਾਲ ਟਕਰਾਉਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਰਾਤ 10:30 ਵਜੇ ਦੇ ਕਰੀਬ ਬਡਗਾਮ ਦੇ ਪਾਲਾਰ ਵਿੱਚ ਵਾਪਰਿਆ।
ਅਧਿਕਾਰੀਆਂ ਅਨੁਸਾਰ, ਹਾਦਸੇ ਤੋਂ ਬਾਅਦ ਨੌਂ ਲੋਕਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਵਿੱਚੋਂ ਚਾਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੰਜ ਹੋਰ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ।
