ਕਾਰ ਡਰਾਈਵਰ ਹੈਲਪ ਗਰੁੱਪ ਦੀ ਮੀਟਿੰਗ ਹੋਈ
ਲੁਧਿਆਣਾ:- ਕਾਰ ਡਰਾਈਵਰ ਹੈਲਪ ਗਰੁੱਪ ਦੀ 13 ਮੈਂਬਰੀ ਕਮੇਟੀ ਦੀ ਮੀਟਿੰਗ ਹੋਈ। ਜਿਸ ਦੀ ਪ੍ਰਧਾਨਗੀ ਕੁਲਦੀਪ ਸਿੰਘ ਪੰਡੋਰੀਪ੍ਰਧਾਨ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਹਸਨਪੁਰ, ਖਜਾਨਚੀ ਹਰਮਿੰਦਰ ਸਿੰਘ ਗਹੌਰ, ਸੈਕਟਰੀ ਹਰਪ੍ਰੀਤ ਸਿੰਘ ਖਾਲਸਾ ਪੰਡੋਰੀ, ਐਡਵਾਈਜ਼ਰ ਗੁਰਮੇਲ ਸਿੰਘ ਝਮਟ, ਰਿਟਾਇਰ ਥਾਣੇਦਾਰ ਹਰਦੇਵ ਸਿੰਘ ਬੋਪਾਰਾਏ, ਮੀਡੀਆ ਇੰਚਾਰਜ ਦੀ ਪ੍ਰਧਾਨਗੀ ਹੇਠ ਹੋਈ।
ਸੰਸਥਾ ਦੇ ਪ੍ਰਧਾਨ ਕੁਲਦੀਪ ਸਿੰਘ ਪੰਡੋਰੀ ਨੇ ਦੱਸਿਆ ਕਿ ਜੋ ਵੀ ਡਰਾਈਵਰ ਵੀਰ ਸਾਡੀ ਸੰਸਥਾ ਨਾਲ ਜੁੜੇਗਾ ਅਸੀਂ ਉਹਨਾਂ ਦੇ ਦੁੱਖ-ਸੁੱਖ ਵਿੱਚ ਖੜਾਂਗੇ ਅਤੇ ਤਨ ਮਨ ਨਾਲ ਹਰ ਇੱਕ ਵੀਰ ਦਾ ਸਾਥ ਦਿੱਤਾ ਜਾਏਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਜਗਦੀਪ ਸਿੰਘ ਬੱਦੋਵਾਲ, ਸਲਾਹਕਾਰ ਗੁਰਮੇਲ ਸਿੰਘ ਝਮਟ, ਤੇਜਿੰਦਰ ਸਿੰਘ ਪੰਡੋਰੀ ਵੈਕਟਰ, ਗੁਰਸ਼ਰਨਜੀਤ ਸਿੰਘ ਸਰਨੀ ਇਆਲੀ, ਹੈਰੀ ਪੰਡੋਰੀ, ਜਸਪਾਲ ਸਿੰਘ ਬਰਨਹਾੜਾ, ਜਸਵਿੰਦਰ ਸਿੰਘ ਸੁੱਖਾ ਮੁੱਲਾਪੁਰ ਆਦਿ ਹਾਜ਼ਰ ਸਨ।
