ਕੈਂਸਰ ਨਸ਼ਿਆਂ ਦਿਲ ਦੇ ਦੌਰੇ ਬਾਰੇ ਜਾਗਰੂਕਤਾ ਮੁਕਾਬਲੇ 7 ਨਵੰਬਰ ਨੂੰ

ਪਟਿਆਲਾ- ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਮੌਕੇ, ਪੰਜਾਬ ਰੈੱਡ ਕਰਾਸ ਨਸ਼ਾ ਛੁਡਾਊ ਏਕੀਕ੍ਰਿਤ ਸੇਂਟਰ ਪਟਿਆਲਾ ਵਿਖੇ ਅੰਤਰ ਸਕੂਲ ਭਾਸ਼ਣ ਮੁਕਾਬਲੇ, ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਅਤੇ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਵਲੋਂ, ਡਾਇਰੈਕਟਰ ਸ੍ਰੀਮਤੀ ਪ੍ਰਮਿੰਦਰ ਕੌਰ ਮਨਚੰਦਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਹਨ। 
ਪ੍ਰਮਿੰਦਰ ਕੌਰ ਮਨਚੰਦਾ ਦੀਆਂ ਪਿਛਲੇ 30 ਸਾਲਾਂ ਦੀਆਂ ਜਾਗਰੂਕਤਾ ਅਤੇ ਨਸ਼ੇ ਕਰਦੇ ਨੋਜਵਾਨਾਂ ਨੂੰ ਨਸ਼ਾ ਮੁਕਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਗਵਰਨਰ ਸਾਹਿਬ ਨੇ ਉਨ੍ਹਾਂ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਹਰੇਕ ਨਾਗਰਿਕ, ਸੇਵਾ ਮੁਕਤ ਕਰਮਚਾਰੀ, ਸਮਾਜ ਸੇਵੀ ਸੰਸਥਾਵਾਂ ਅਤੇ ਅਧਿਆਪਕਾਂ ਨੂੰ, ਮੈਡਮ ਪ੍ਰਮਿੰਦਰ ਕੌਰ ਮਨਚੰਦਾ ਦੇ ਅਣਥੱਕ ਯਤਨਾਂ ਵਾਂਗ ਨੋਜਵਾਨਾਂ ਨੂੰ ਸਿਹਤਮੰਦ ਤਦੰਰੁਸਤ, ਸੁਰੱਖਿਆ, ਖੁਸ਼ਹਾਲ ਬਣਾਉਣ ਲਈ ਨਿਸ਼ਕਾਮ ਭਾਵਨਾ ਨਾਲ ਯਤਨ ਕਰਨੇ ਚਾਹੀਦੇ ਹਨ। 
ਕਾਕਾ ਰਾਮ ਵਰਮਾ ਅਤੇ ਉਪਕਾਰ ਸਿੰਘ ਨੇ ਦੱਸਿਆ ਕਿ 7 ਨਵੰਬਰ ਨੂੰ ਸਾਕੇਤ ਹਸਪਤਾਲ ਵਿਖੇ ਵਿਦਿਆਰਥੀਆਂ ਵਲੋਂ ਨਸ਼ਿਆਂ ਦੇ ਦੁਰਪ੍ਰਭਾਵਾਂ, ਕੈਂਸਰ ਤੋਂ ਬੱਚਣ ਲਈ ਇਲਾਜ ਨਾਲੋਂ ਪਰਹੇਜ਼ ਜ਼ਰੂਰੀ, ਅਸੀਂ ਬਿਮਾਰੀਆਂ ਵਿੱਚ ਕਿਉਂ ਫ਼ਸਦੇ ਜਾ ਰਹੇ ਹਾਂ ਅਤੇ ਦਿਲ ਦੇ ਦੌਰੇ ਕਾਰਡੀਅਕ ਅਰੈਸਟ ਸਮੇਂ ਕੀ ਕਰਨਾ ਚਾਹੀਦਾ, ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ।  
ਵਿਦਿਆਰਥੀਆਂ ਅਤੇ ਬੱਚਿਆਂ ਨੂੰ ਸਿਹਤ ਤੰਦਰੁਸਤੀ, ਅਰੋਗਤਾ, ਫਸਟ ਏਡ, ਸੀ ਪੀ ਆਰ ਬਾਰੇ ਜਾਗਰੂਕ ਕਰਕੇ, ਪੰਜਾਬ ਨੂੰ ਸਿਹਤਮੰਦ, ਤਦੰਰੁਸਤ, ਸੁਰੱਖਿਅਤ, ਖੁਸ਼ਹਾਲ ਬਣਾਉਣ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਵੱਧ ਲਾਭਦਾਇਕ ਸਿੱਧ ਹੋਣਗੇ।