ਕੈਬਨਿਟ ਮੰਤਰੀ ਸ਼ਰੂਤੀ ਚੌਧਰੀ ਨੇ ਅਗਾਮੀ ਬਜਟ ਨੂੰ ਲੈ ਕੇ ਅਧਿਕਾਰੀਆਂ ਦੇ ਨਾਲ ਕੀਤੀ ਮੀਟਿੰਗ

ਚੰਡੀਗੜ੍ਹ, 28 ਜਨਵਰੀ:- ਹਰਿਆਣਾ ਦੀ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਅਗਾਮੀ ਬਜਟ ਨੂੰ ਲੈ ਕੇ ਸਿੰਚਾਈ ਅਤੇ ਜਲ੍ਹ ਸੰਸਾਧਨ ਵਿਪਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਵਿਭਾਗ ਵੱਲੋਂ ਹੁਣ ਤੱਕ ਕੀਤੇ ਗਏ ਕੰਮਾਂ, ਬਜਟ ਦੀ ਵਰਤੋ ਅਤੇ ਭਵਿੱਖ ਦੀ ਯੋਜਨਾਵਾਂ 'ਤੇ ਵਿਸਤਾਰ ਨਾਲ ਚਰਚਾ ਕੀਤੀ ਗਈ।
          ਸ੍ਰੀਮਤੀ ਸ਼ਰੁਤੀ ਚੌਧਰੀ ਨੇ ਅਧਿਕਾਰੀਆਂ ਤੋਂ ਦਸੰਬਰ ਮਹੀਨੇ ਤੱਕ ਖਰਚ ਹੋਏ ਬਜਟ ਦੀ ਪੂਰੀ ਜਾਣਕਾਰੀ ਲਈ ਅਤੇ ਇਹ ਵੀ ਸਮੀਖਿਆ ਕੀਤੀ ਕਿ ਹੁਣ ਜੋ ਬਜਟ ਬਾਕੀ ਬਚਿਆ ਹੈ, ਉਸ ਦਾ ਸਹੀ ਅਤੇ ਪ੍ਰਭਾਵੀ ਢੰਗ ਨਾਲ ਕਿਵੇ ਵਰਤੋ ਕੀਤੀ ਜਾਵੇਗੀ। ਉਨ੍ਹਾਂ ਨੇ ਸਪਸ਼ਟ ਕੀਤੀ ਕਿ ਸਰਕਾਰ ਦਾ ਉਦੇਸ਼ ਇਹ ਹੈ ਕਿ ਹਰ ਰੁਪਏ ਦੀ ਵਰਤੋ ਜਨਤਾ ਦੇ ਹਿੱਤ ਵਿੱਚ ਹੋਵੇ ਅਤੇ ਕੋਈ ਵੀ ਰਕਮ ਛੁੱਟ ਨਾ ਜਾਵੇ।
          ਉਨ੍ਹਾਂ ਨੇ ਅਘਿਕਾਰੀਆਂ ਨੂੰ ਕਿਹਾ ਕਿ ਜੋ ਨਵਾਂ ਬਜਟ ਆਉਣ ਵਾਲਾ ਹੈ, ਉਸ ਦਾ ਨਿਯੋਜਨ ਪਹਿਲਾਂ ਤੋਂ ਹੀ ਠੀਕ ਤਰ੍ਹਾ ਨਾਲ ਕੀਤਾ ਜਾਵੇ, ਤਾਂ ਜੋ ਸਿੰਚਾਹੀ ਪਰਿਯੋਜਨਾਵਾਂ, ਨਹਿਰਾਂ ਦੀ ਮੁਰੰਮਤ, ਜਲ੍ਹ ਸਰੰਖਣ ਅਤੇ ਕਿਸਾਨਾਂ ਨਾਲ ਜੁੜੇ ਕੰਮਾਂ ਨੁੰ ਸਮੇਂ 'ਤੇ ਪੂਰਾ ਕੀਤਾ ਜਾ ਸਕੇ। ਸਾਰੇੀ ਯੋਜਨਾਵਾਂ ਜਮੀਨ 'ਤੇ ਦਿਖਾਈ ਦੇਣੀ ਚਾਹੀਦੀਆਂ ਹਨ, ਸਿਰਫ ਕਾਗਜ਼ਾਂ ਵਿੱਚ ਸੀਮਤ ਨਹੀਂ ਰਹਿਣੀ ਚਾਹੀਦੀਆਂ ਹਨ। ਸ੍ਰੀਮਤੀ ਸ਼ਰੂਤੀ ਚੌਧਰੀ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਉਹ ਪੂਰੀ ਇਮਾਨਦਾਰੀ ਅਤੇ ਜਿਮੇਵਾਰੀ ਨਾਂਲ ਆਪਣੇ ਕੰਮ ਕਰਨ। ਜੇਕਰ ਕੋਈ ਅਧਿਕਾਰੀ ਆਪਣੇ ਜਿਮੇਵਾਰੀਆਂ ਦਾ ਸਹੀ ਢੰਗ ਨਾਲ ਨਿਭਾਉਂਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
          ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਨੇ ਕਿਹਾ ਕਿ ਵਿਭਾਗ ਕਿਸਾਨਾਂ ਅਤੇ ਸੂਬੇ ਦੀ ਅਰਥਵਿਵਸਥਾ ਨਾਲ ਸਿੱਧੇ ਜੁੜਿਆ ਹੋਇਆ ਹੈ, ਇਸ ਲਈ ਇਸ ਵਿੱਚ ਕਿਸੇ ਵੀ ਤਰ੍ਹਾ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਰਕਾਰ ਦੀ ਪ੍ਰਾਥਮਿਕਤਾ ਹੈ ਕਿ ਜਲ੍ਹ ਸਰੋਤਾਂ ਦਾ ਬਿਹਤਰ ਪ੍ਰਬੰਧਨ ਹੋਵੇ, ਸਿੰਚਾਈ ਸਹੂਲਤਾਂ ਮਜਬੂਤ ਹੋਣ ਅਤੇ ਕਿਸਾਨਾਂ ਨੂੰ ਸਮੇਂ 'ਤੇ ਪਾਣੀ ਉਪਲਬਧ ਕਰਾਇਆ ਜਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੁੰ ਆਪਸੀ ਤਾਲਮੇਲ ਬਣਾ ਕੇ ਕੰਮ ਕਰਨ, ਫੀਲਡ ਵਿੱਚ ਜਾ ਕੇ ਯੋਜਨਾਵਾਂ ਦੇ ਮੌਜੂਦਾ ਹਾਲਾਤ ਦੇਖਣ ਅਤੇ ਜਨਤਾ ਦੀ ਸਮਸਿਆਵਾਂ ਨੁੰ ਪ੍ਰਾਥਮਿਕਤਾ ਦੇ ਆਧਾਰ 'ਤੇ ਹੱਲ ਕਰਨ ਦੇ ਵੀ ਨਿਰਦੇਸ਼ ਦਿੱਤੇ।
          ਇਸ ਮੌਕੇ 'ਤੇ ਵਿਭਾਗ ਦੇ ਸਿੰਚਾਈ ਅਤੇ ਜਲ੍ਹ ਸੰਸਾਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ ਸਮੇਤ ਵਿਭਾਗ ਦੇ ਅਧਿਕਾਰੀ ਮੌਜੂਦ ਰਹੇ।