ਕੈਬਿਨਟ ਮੰਤਰੀ ਵੱਲੋਂ ਨਵੇਂ ਚੁਣੇ ਗਏ ਬਲਾਕ ਸੰਮਤੀ ਮੈਂਬਰ ਨੂੰ ਸਨਮਾਨਿਤ ਕੀਤਾ ਗਿਆ

ਹੁਸ਼ੀਆਰਪੁਰ:- ਸਾਬਕਾ ਕੈਬਿਨਟ ਮੰਤਰੀ ਸੋਹਣ ਸਿੰਘ ਠੰਡਲ ਵੱਲੋਂ ਪਿਛਲੇ ਦਿਨਾਂ ਹੋਏ ਚੋਣਾਂ ਵਿੱਚ ਨਵੇਂ ਚੁਣੇ ਗਏ ਬਲਾਕ ਸੰਮਤੀ ਮੈਂਬਰ ਰਣਜੀਤ ਸਿੰਘ ਹਾਰਟਾ ਨੂੰ ਇੱਕ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੇ ਆਯੋਜਨ ਦੌਰਾਨ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਵਧਾਈ ਦਿੱਤੀ ਗਈ। 
ਇਸ ਮੌਕੇ  ਦੁਖਭੰਜਨ ਸਿੰਘ, ਜੋਰਾਵਰ ਸਿੰਘ, ਮਲਕੀਤ ਸਿੰਘ, ਪਰਮਜੀਤ ਸਿੰਘ, ਪਰਮਿੰਦਰ ਸਿੰਘ, ਅਮਰ ਸਿੰਘ, ਪਿਰਥੀ ਪਾਲ ਸਿੰਘ, ਬਲਬੀਰ ਸਿੰਘ, ਹਰਜਿੰਦਰ ਸਿੰਘ, ਰੋਹਿਤ, ਜੋਗਾ ਸਿੰਘ, ਰਣਵੀਰ ਸਿੰਘ, ਗੁਰਮੇਲ ਸਿੰਘ, ਵਿਕਰਮਜੀਤ ਸਿੰਘ ਸਮੇਤ ਨਗਰ ਨਿਵਾਸੀ ਹਾਜਰ ਸਨ।