ਜੈਪੁਰਬੀਕਾਨੇਰ ਕੌਮੀ ਹਾਈਵੇਅ ਤੇ ਬੱਸਟਰੱਕ ਦੀ ਟੱਕਰ 4 ਮੌਤਾਂ 28 ਜ਼ਖਮੀ
ਸੀਕਰ (ਰਾਜਸਥਾਨ):- ਸੀਕਰ ਜ਼ਿਲ੍ਹੇ ਦੇ ਜੈਪੁਰ-ਬੀਕਾਨੇਰ ਕੌਮੀ ਹਾਈਵੇਅ ’ਤੇ ਫਤਿਹਪੁਰ ਨੇੜੇ ਇੱਕ ਸਲੀਪਰ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 28 ਹੋਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਬੱਸ ਵਿੱਚ ਸਵਾਰ ਸਾਰੇ ਯਾਤਰੀ ਗੁਜਰਾਤ ਦੇ ਵਲਸਾਡ ਦੇ ਰਹਿਣ ਵਾਲੇ ਸਨ।
ਉਹ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਖਾਟੂਸ਼ਿਆਮਜੀ ਜਾ ਰਹੇ ਸਨ। ਬੱਸ ਵਿੱਚ ਲਗਭਗ 50 ਲੋਕ ਸਵਾਰ ਸਨ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸਲੀਪਰ ਬੱਸ ਬੀਕਾਨੇਰ ਤੋਂ ਜੈਪੁਰ ਜਾ ਰਹੀ ਸੀ, ਜਦਕਿ ਟਰੱਕ ਝੁੰਝੁਨੂ ਤੋਂ ਬੀਕਾਨੇਰ ਵੱਲ ਆ ਰਿਹਾ ਸੀ। ਜ਼ਖਮੀਆਂ ਵਿੱਚੋਂ ਸੱਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
