ਸੜਕਾਂ ਨਿਯਮਾਂ ਅਨੁਸਾਰ ਬਣਾਓ ਗੁਣਵੱਤਾ ਵਿੱਚ ਕੋਈ ਲਾਪਰਵਾਹੀ ਨਾ ਵਰਤੋ ਮੁੱਖ ਮੰਤਰੀ

ਚੰਡੀਗੜ੍ਹ, 3 ਜੁਲਾਈ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਾਰਕੀਟਿੰਗ ਬੋਰਡ ਵੱਲੋਂ ਬਣਾਈਆਂ ਜਾਣ ਵਾਲੀਆਂ ਸੜਕਾਂ ਨਿਯਮਾਂ ਅਨੁਸਾਰ ਬਣਾਈਆਂ ਜਾਣ। ਗੁਣਵੱਤਾ ਦੇ ਮਾਮਲਿਆਂ ਵਿੱਚ ਕੋਈ ਲਾਪਰਵਾਹੀ ਨਾ ਵਰਤੀ ਜਾਵੇ। ਇਸ ਤੋਂ ਇਲਾਵਾ ਇਹ ਯਕੀਨੀ ਬਣਾਇਆ ਜਾਵੇ ਕਿ ਸੂਬੇ ਵਿੱਚ ਕੋਈ ਵੀ ਸੜਕ ਟੁੱਟੀ ਨਾ ਰਹੇ।
ਮੁੱਖ ਮੰਤਰੀ ਮਾਰਕੀਟਿੰਗ ਬੋਰਡ ਦੇ ਅਧਿਕਾਰੀਆਂ ਨਾਲ ਆਯੋਜਿਤ ਮੀਟਿੰਗ ਵਿੱਚ ਸਮੀਖਿਆ ਕਰ ਰਹੇ ਸਨ। ਮੁੱਖ ਮੰਤਰੀ ਨੇ ਬਜਟ ਐਲਾਨ ਅਨੁਸਾਰ, ਗ੍ਰਾਮੀਣ ਹਾਟ ਅਤੇ ਪਰਚੇਜ਼ ਸੈਂਟਰ ਬਣਾਉਣ, ਸੜਕਾਂ ਬਣਾਉਣ ਅਤੇ ਉਨ੍ਹਾਂ ਦੇ ਰੱਖ-ਰਖਾਅ ਕਰਨ, ਫ਼ਸਲਾਂ ਦੇ ਗੇਟ ਪਾਸ ਜਾਰੀ ਕਰਨ, ਐਗਰੋ-ਮਾਲ, ਮੰਡੀਆਂ ਵਿੱਚ ਸਫਾਈ ਵਿਵਸਥਾ, ਪੈਕ ਹਾਊਸ ਅਤੇ ਕੋਲਡ ਸਟੋਰੇਜ, ਅਟਲ ਕੰਟੀਨ, ਸੰਕਲਪ ਪੱਤਰ, ਵਿਜ਼ਨ 2047 ਆਦਿ ਨੂੰ ਲੈ ਕੇ ਵਿਸਤਾਰ ਨਾਲ ਸਮੀਖਿਆ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ 12 ਸਥਾਨਾਂ 'ਤੇ ਗ੍ਰਾਮੀਣ ਹਾਟ ਅਤੇ ਪਰਚੇਜ਼ ਸੈਂਟਰ ਬਣਾਉਣ ਲਈ ਪਛਾਣ ਕਰ ਲਈ ਗਈ ਹੈ। ਇਨ੍ਹਾਂ 'ਤੇ 30-35 ਲੱਖ ਰੁਪਏ ਦੀ ਲਾਗਤ ਨਾਲ ਸ਼ੈੱਡ ਬਣਾਏ ਜਾਣਗੇ। ਇਸ ਤੋਂ ਇਲਾਵਾ ਖੰਡ ਪੱਧਰ 'ਤੇ ਵੀ ਹਾਟ ਸੈਂਟਰ ਬਣਾਉਣ ਦਾ ਕੰਮ ਕੀਤਾ ਜਾਵੇਗਾ। ਇਨ੍ਹਾਂ ਵਿੱਚ ਸਵੈ-ਸਹਾਇਤਾ ਗਰੁੱਪ, ਐਫਪੀਓ ਅਤੇ ਕਿਸਾਨ ਭਾਗ ਲੈ ਕੇ ਰੋਜ਼ੀ-ਰੋਟੀ ਦੇ ਸਾਧਨ ਵਧਾਉਣ ਲਈ ਅਤੇ ਆਪਣੀਆਂ ਫ਼ਸਲਾਂ ਤੇ ਹੋਰ ਉਤਪਾਦਾਂ ਦੀ ਵਿਕਰੀ ਕਰ ਸਕਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਅਨਾਜ ਮੰਡੀਆਂ ਵਿੱਚ ਸਫਾਈ ਦੀ ਉਚਿਤ ਵਿਵਸਥਾ ਕੀਤੀ ਜਾਵੇ। ਇਸ ਤੋਂ ਇਲਾਵਾ ਮੰਡੀਆਂ ਵਿੱਚ ਨਾਲੇ, ਸ਼ੈੱਡ ਅਤੇ ਗਰਾਊਂਡ ਵਿੱਚ ਵੀ ਸਫਾਈ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਸਫਾਈ ਨੂੰ ਲੈ ਕੇ ਕਿਸੇ ਪ੍ਰਕਾਰ ਦੀ ਸ਼ਿਕਾਇਤ ਨਹੀਂ ਆਉਣੀ ਚਾਹੀਦੀ। ਇਸ ਤੋਂ ਇਲਾਵਾ ਯਮੁਨਾਨਗਰ, ਕਰਨਾਲ ਅਤੇ ਨਾਰਨੌਲ ਵਿੱਚ ਕੋਲਡ ਸਟੋਰੇਜ ਅਤੇ ਪੈਕ ਹਾਊਸ ਬਣਾਏ ਜਾਣਗੇ। ਇਨ੍ਹਾਂ ਲਈ ਟੈਂਡਰ ਅਲਾਟ ਕੀਤੇ ਜਾ ਚੁੱਕੇ ਹਨ।

ਗੁਰੂਗ੍ਰਾਮ, ਫਰੀਦਾਬਾਦ ਦੀ ਸਬਜ਼ੀ ਮੰਡੀ ਨੂੰ ਕੀਤਾ ਜਾਵੇਗਾ ਸ਼ਿਫਟ
ਮੁੱਖ ਮੰਤਰੀ ਨੇ ਕਿਹਾ ਕਿ ਰੋਹਤਕ ਦੇ ਐਗਰੋ ਮਾਲ ਨੂੰ ਵਰਤੋਂ ਵਿੱਚ ਲਿਆਉਣ ਲੱਗਿਆ ਗਿਆ ਹੈ। ਇਸ ਤੋਂ ਇਲਾਵਾ ਕਰਨਾਲ, ਪਾਣੀਪਤ ਅਤੇ ਪੰਚਕੂਲਾ ਦੇ ਐਗਰੋ ਮਾਲ ਲਈ ਵੀ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਿੰਜੌਰ ਦੀ ਸੇਬ ਮੰਡੀ ਲਈ ਵੀ ਜਲਦੀ ਹੀ ਟੈਂਡਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਗੁਰੂਗ੍ਰਾਮ ਦੀ ਮੰਡੀ ਨੂੰ ਸ਼ਹਿਰ ਦੇ ਭੀੜ ਵਾਲੇ ਸਥਾਨ ਤੋਂ ਕਾਲਿਆਵਾਸ ਦੀ 22 ਏਕੜ ਜ਼ਮੀਨ 'ਤੇ ਸਥਾਪਿਤ ਕੀਤੀ ਜਾਣ ਵਾਲੀ ਫੁੱਲ ਮੰਡੀ ਵਿੱਚ ਸਬਜ਼ੀ ਮੰਡੀ ਨੂੰ ਸ਼ਿਫਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਫਰੀਦਾਬਾਦ ਦੀ ਸਬਜ਼ੀ ਮੰਡੀ ਨੂੰ ਵੀ ਜਲਦੀ ਹੀ ਬਾਹਰ ਸ਼ਿਫਟ ਕੀਤਾ ਜਾਵੇਗਾ।

10 ਮੰਡੀਆਂ ਵਿੱਚ ਜਲਦੀ ਹੀ ਖੋਲ੍ਹੀਆਂ ਜਾਣਗੀਆਂ ਅਟਲ ਕੰਟੀਨ
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਿੰਨੂ ਫ਼ਸਲ ਦੀ ਗੁਣਵੱਤਾ ਵਧਾਉਣ 'ਤੇ ਜ਼ੋਰ ਦਿੱਤਾ ਜਾਵੇ ਅਤੇ ਪੈਦਾਵਾਰ ਵਧਾਉਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਇਸ ਲਈ ਕਿੰਨੂ ਦੇ ਵਪਾਰ ਅਤੇ ਪ੍ਰੋਸੈਸਿੰਗ ਦੇ ਕੰਮ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਦੀਆਂ 93 ਮੰਡੀਆਂ ਵਿੱਚ ਮਜ਼ਦੂਰਾਂ ਲਈ ਅਟਲ ਕੰਟੀਨ ਖੋਲ੍ਹੀਆਂ ਗਈਆਂ ਹਨ ਅਤੇ 10 ਹੋਰ ਮੰਡੀਆਂ ਵਿੱਚ ਵੀ ਕੰਟੀਨ ਖੋਲ੍ਹਣ ਦਾ ਕੰਮ ਜਲਦੀ ਕੀਤਾ ਜਾਵੇਗਾ ਤਾਂ ਜੋ ਮੰਡੀਆਂ ਵਿੱਚ ਆਉਣ ਵਾਲਿਆਂ ਨੂੰ ਆਸਾਨੀ ਨਾਲ ਉਚਿਤ ਦਰ 'ਤੇ ਚੰਗਾ ਅਤੇ ਸਸਤਾ ਭੋਜਨ ਮਿਲ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਮੰਡੀਆਂ ਵਿੱਚ ਸਹੀ ਮਾਪ-ਤੋਲ ਲਈ ਇਲੈਕਟ੍ਰਾਨਿਕ ਵਜ਼ਨ ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਕਿਸਾਨਾਂ ਲਈ ਵਿਕਰੀ ਹੇਤੂ ਸਾਰੀਆਂ ਫ਼ਸਲਾਂ ਦਾ ਇੱਕ ਗੇਟ ਪਾਸ ਜਾਰੀ ਕਰਨ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ। ਰਾਜ ਦੀਆਂ 108 ਮੰਡੀਆਂ ਵਿੱਚ ਇਲੈਕਟ੍ਰਾਨਿਕ ਰਾਸ਼ਟਰੀ ਖੇਤੀ ਬਾਜ਼ਾਰ ਪੋਰਟਲ ਨਾਲ ਸੰਪੂਰਨ ਏਕੀਕਰਣ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੋਲਰ ਐਨਰਜੀ ਨੂੰ ਹੁਲਾਰਾ ਦੇਣ ਲਈ ਸੂਬੇ ਦੀਆਂ ਸਾਰੀਆਂ ਮੰਡੀਆਂ ਵਿੱਚ ਲੱਗੇ ਸ਼ੈੱਡਾਂ 'ਤੇ ਨਵੀਨਤਮ ਤਕਨੀਕ ਵਾਲੇ ਸੋਲਰ ਪੈਨਲ ਲਗਾਏ ਜਾਣ। ਮੰਡੀਆਂ ਵਿੱਚ ਵਰਤੀ ਜਾਣ ਵਾਲੀ ਬਿਜਲੀ ਤੋਂ ਇਲਾਵਾ ਵਾਧੂ ਬਿਜਲੀ ਨੂੰ ਪਾਵਰ ਗ੍ਰਿਡ ਨੂੰ ਭੇਜਿਆ ਜਾਵੇ। ਇਸ ਨਾਲ ਮੰਡੀ ਆਰਥਿਕ ਰੂਪ ਤੋਂ ਆਤਮਨਿਰਭਰ ਵੀ ਬਣੇਗੀ ਅਤੇ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਵੱਧ ਬਿਜਲੀ ਦਾ ਵੀ ਉਤਪਾਦਨ ਹੋਵੇਗਾ।

ਗ੍ਰਾਮੀਣ ਸੁਧਾਰ ਯੋਜਨਾ ਨਾਲ 10970 ਸੜਕਾਂ ਦਾ ਰੱਖ-ਰੱਖਿਆ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਗ੍ਰਾਮੀਣ ਸੁਧਾਰ ਯੋਜਨਾ ਤਹਿਤ 10970 ਗ੍ਰਾਮੀਣ ਸੜਕਾਂ ਦਾ ਰੱਖ-ਰੱਖਿਆ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 1680 ਕਿਲੋਮੀਟਰ ਲੰਬਾਈ ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਪ੍ਰਗਤੀ 'ਤੇ ਹੈ। ਇਸ ਤੋਂ ਇਲਾਵਾ 1157 ਸੜਕਾਂ ਦੇ 3300 ਕਿਲੋਮੀਟਰ ਦਾ ਕੰਮ ਵੀ ਕੀਤਾ ਗਿਆ ਹੈ। ਬਾਕੀ ਸੜਕਾਂ ਦਾ ਕੰਮ ਆਉਣ ਵਾਲੇ ਸਮੇਂ ਵਿੱਚ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ 5 ਕਰਮ ਦੇ 1837 ਕਿਲੋਮੀਟਰ ਦੀ ਲੰਬਾਈ ਦੇ 609 ਖੇਤਾਂ ਦੇ ਕੱਚੇ ਰਸਤਿਆਂ ਨੂੰ ਪੱਕਾ ਕਰਨ ਦਾ ਕੰਮ ਕੀਤਾ ਗਿਆ ਹੈ ਅਤੇ 127 ਕਿਲੋਮੀਟਰ ਦੇ ਰਸਤਿਆਂ ਦਾ ਕੰਮ ਪ੍ਰਗਤੀ 'ਤੇ ਹੈ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਏਸੀਐਸ ਵਿਜੇਂਦਰ ਸਿੰਘ, ਪ੍ਰਧਾਨ ਸਕੱਤਰ ਅਮਨੀਤ ਪੀ. ਕੁਮਾਰ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ।