ਭਗਤੂਪੁਰ ਚ ਹਵੇਲੀ ਚ ਅੱਗ ਲੱਗਣ ਨਾਲ ਮੱਝ ਗਾਂ ਤੇ ਵੱਛੇ ਦੀ ਮੌਤ
ਹੁਸ਼ਿਆਰਪੁਰ:- ਪਿੰਡ ਭਗਤੂਪੁਰ 'ਚ ਦੇਰ ਰਾਤ ਇਕ ਗਰੀਬ ਪਰਿਵਾਰ ਦੀ ਹਵੇਲੀ ਵਿਚ ਬਿਜਲੀ ਦੀਆ ਤਾਰਾ ਸ਼ਾਰਟ ਹੋਣ ਨਾਲ ਅੱਗ ਲੱਗਣ ਨਾਲ ਇਕ ਗਾਂ ਉਸ ਦਾ ਛੋਟਾਂ ਵੱਛਾ, ਇਕ ਮੱਝ ਦੀ ਮੌਤ ਹੋਣ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਨੇਕ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਭਗਤੂਪੁਰ ਉਨ੍ਹਾਂ ਦੇ ਸਾਥੀ ਕਸ਼ਮੀਰ ਸਿੰਘ, ਅੰਮਿ੍ਤਪਾਲ ਸਿੰਘ, ਜੋਗਿੰਦਰ ਸਿੰਘ, ਮੇਜਰ ਸਿੰਘ, ਅਮਨਦੀਪ ਕੁਮਾਰ, ਸੋਹਣ ਲਾਲ, ਰੇਸ਼ਮ ਲਾਲ, ਵਰਿੰਦਰ ਕੁਮਾਰ, ਕੁਲਵਰਨ ਸਿੰਘ ਆਦਿ ਨੇ ਦੱਸਿਆ ਕਿ ਸ਼ਾਮ 8 ਕੁ ਵਜੇ ਦੇ ਕਰੀਬ ਉਹ ਆਪਣੇ ਪਸ਼ੂ ਹਵੇਲੀ ਦੇ ਅੰਦਰ ਕਮਰੇ ਵਿਚ ਬੰਨ੍ਹ ਕੁ ਚੱਲੇ ਗਏ।
ਉਨ੍ਹਾਂ ਨੂੰ ਪੌਣੇ 9 ਕੁ ਵਜੇ ਦੇ ਕਰੀਬ ਗੁਆਂਢ ਵਿਚੋਂ ਦੱਸਿਆ ਕਿ ਉਨ੍ਹਾਂ ਦੀ ਹਵੇਲੀ ਦੇ ਅੰਦਰ ਪਸ਼ੂਆਂ ਵਾਲੇ ਕਮਰੇ ਵਿਚ ਅੱਗ ਲੱਗੀ ਹੋਈ ਹੈ। ਤਾਂ ਮੌਕੇ ਤੇ ਉਨ੍ਹਾਂ ਨੇ ਤੇ ਆਢ ਗੁਆਂਢ ਨੇ ਜੱਦੋ ਜਹਿਦ ਨਾਲ ਅੱਗ ਉੱਪਰ ਕਾਬੂ ਪਾਇਆ। ਪਰ ਕਮਰੇ ਅੰਦਰ ਬਿਜਲੀ ਦੀਆ ਤਾਰਾ ਸ਼ਾਰਟ ਹੋਣ ਨਾਲ ਲੱਗੀ ਅੱਗ ਅੰਦਰ ਪਏ ਬਾਲਣ ਨੂੰ ਲੱਗ ਗਈ।
ਜਿਸ ਨਾਲ ਕਮਰੇ ਵਿਚ ਬੇ ਹਿਸਾਬਾਂ ਧੰੂਏਾ ਨਾਲ ਕਮਰੇ ਅੰਦਰ ਇਕ 10 ਦਿਨ ਪਹਿਲਾ ਸੂਈ ਗਾਂ ਉਸ ਦਾ ਛੋਟਾ ਵੱਛਾ, ਇਕ ਮੱਝ ਨੂੰ ਬਾਹਰ ਕੱਢਿਆ ਜਿਨ੍ਹਾਂ ਦੀ ਮੌਤ ਹੋ ਗਈ। ਜਿਸ ਨਾਲ ਗਰੀਬ ਪਰਿਵਾਰ ਲਗਭਗ ਦੋ ਲੱਖ ਰੁਪਏ ਦਾ ਨੁਕਸਾਨ ਹੋ ਗਿਆ।
