19 ਜੂਨ ਨੂੰ ਹੁਸ਼ਿਆਰਪੁਰ ਵਿਖੇ ਹੋਵੇਗੀ ਬਸਪਾ ਸਮੀਖਿਆ ਬੈਠਕ ਕਰੀਮਪੁਰੀ

ਹੁਸ਼ਿਆਰਪੁਰ:- ਬਸਪਾ ਦਾ ਸੰਗਠਨ ਜਮੀਨੀ ਪੱਧਰ ਤੱਕ ਮਜਬੂਤ ਕਰਨ,ਡਾਕਟਰ ਅੰਬੇਡਕਰ ਦੇ ਸੰਘਰਸ਼ ਸਦਕਾ ਮਿਲੇ  ਇੱਕ-ਇੱਕ ਵੋਟ ਦੀ ਰਾਖੀ ਕਰਨ ਲਈ ਬਸਪਾ ਦੀ ਜ਼ਿਲਾ ਅਤੇ ਵਿਧਾਨ ਸਭਾ ਦੀ ਜਿੰਮੇਵਾਰ ਲੀਡਰਸ਼ਿਪ ਦੀ ਵਿਸ਼ੇਸ਼ ਮੀਟਿੰਗ ਹੁਸ਼ਿਆਰਪੁਰ ਵਿਖੇ ਹੋਈ ਜਿਸ ਵਿੱਚ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ 19 ਜੂਨ ਨੂੰ ਹੁਸ਼ਿਆਰਪੁਰ ਵਿਖੇ ਕੀਤੀ ਜਾਣ ਵਾਲੀ ਸਮੀਖਿਆ ਬੈਠਕ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਇਸ ਮੌਕੇ ਕਰੀਮਪੁਰੀ ਵਲੋਂ ਐਸ ਆਈ ਆਰ ਪ੍ਰਕਿਰਿਆ ਨੂੰ ਮੁਕੰਮਲ ਕਰਾਉਣ ਲਈ ਬੀਐਲਏ ਦੀਆਂ ਨਿਯੁਕਤੀਆਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਅਤੇ ਬੀਐਲਏ ਦਾ ਐਸ ਆਈ ਆਰ ਵਿੱਚ ਕੀ ਰੋਲ ਹੋਵੇਗਾ ਇਸ ਦੇ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਕਰੀਮਪੁਰੀ ਨੇ 2027 ਦੀਆਂ ਚੋਣਾਂ ਦੌਰਾਨ ਬਸਪਾ ਨੂੰ ਪੰਜਾਬ ਅੰਦਰ ਵੱਡਾ ਲੋਕ ਸਮਰਥਨ ਹਾਸਿਲ ਹੋਵੇਗਾ ਇਸ ਲਈ ਹਰ ਬੂਥ ਤੇ ਇਕ ਇਕ ਵੋਟ ਦੀ ਰਾਖੀ ਕਰਨਾ ਵੀ ਅਤਿ ਜਰੂਰੀ ਹੈ ਜਿਸ ਲਈ ਬਸਪਾ ਲੀਡਰਸ਼ਿਪ ਅਤੇ ਵਰਕਰ ਡੱਟ ਕੇ ਪਹਿਰਾ ਦੇਣ। 
ਇਸ ਮੌਕੇ ਸਟੇਟ ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ ਸਿੱਧੂ ਇੰਚਾਰਜ ਲੋਕ ਸਭਾ ਹੁਸ਼ਿਆਰਪੁਰ, ਜੋਨ  ਇੰਚਾਰਜ ਚੌਧਰੀ ਗੁਰਨਾਮ ਸਿੰਘ, ਸਟੇਟ ਸੈਕਟਰੀ ਰਣਬੀਰ ਬੱਬਰ,ਸਟੇਟ ਸੈਕਟਰੀ ਰਾਮ ਲਾਲ ਸੰਧੂ ਰਿਟਾਇਰਡ ਚੀਫ ਇੰਜੀਨੀਅਰ ਇੰਚਾਰਜ ਬਸਪਾ ਦਸੂਹਾ ਅਤੇ ਮਕੇਰੀਆਂ, ਸਟੇਟ ਸੈਕਟਰੀ ਮਨਿੰਦਰ ਸ਼ੇਰਪੁਰੀ,ਸਟੇਟ ਸੈਕਟਰੀ ਸੁਖਦੇਵ ਬਿੱਟਾ, ਜਿਲਾ ਪ੍ਰਧਾਨ ਦਲਜੀਤ ਰਾਏ, ਸੋਮਨਾਥ ਬੈਂਸ, ਸਰਪੰਚ ਜਗਮੋਹਨ ਸੱਜਣਾ,ਐਡਵੋਕੇਟ ਧਰਮਿੰਦਰ ਦਾਦਰਾ,ਮਦਨ ਬੈਂਸ ਇੰਚਾਰਜ ਹੁਸ਼ਿਆਰਪੁਰ ਵਿਧਾਨ ਸਭਾ,ਐਡਵੋਕੇਟ ਪਲਵਿੰਦਰ ਮਾਨਾ ਇੰਚਾਰਜ ਚੱਬੇਵਾਲ ਵਿਧਾਨ ਸਭਾ, ਨਿਸ਼ਾਨ ਚੌਧਰੀ ਇੰਚਾਰਜ ਸ਼ਾਮ ਚੌਰਾਸੀ ,ਬਖਸ਼ੀਸ਼ ਭੀਮ ਇੰਚਾਰਜ ਗੜਸ਼ੰਕਰ ,ਯਸ਼ ਭੱਟੀ ਚੱਬੇਵਾਲ,ਰਾਕੇਸ਼ ਕਿੱਟੀ,ਦਵਿੰਦਰ ਬਾਹੋਵਾਲ,ਹਰਜੀਤ ਲਾਡੀ ਤੋਂ ਇਲਾਵਾ ਹੋਰ ਪਾਰਟੀ ਲੀਡਰਸ਼ਿਪ ਹਾਜ਼ਰ ਸੀ