ਕਿਤਾਬਾਂ ਹਨੇਰੇ ਵਿੱਚ ਰੌਸ਼ਨੀ ਵਾਂਗ ਹਨ ਪਿ੍ਸੀਪਲ ਸਪਨਾ ਟੈਂਭੁਰਨੇ
ਨਾਭਾ ਛਾਉਣੀ:- ਕੇਂਦਰੀ ਵਿਦਿਆਲਿਆ, ਨਾਭਾ ਛਾਉਣੀ ਵਿਖੇ ਦੋ ਦਿਨਾਂ ਪੁਸਤਕ ਮੇਲੇ ਦਾ ਉਦਘਾਟਨ ਸਕੂਲ ਦੀ ਪ੍ਰਿੰਸੀਪਲ, ਸ਼੍ਰੀਮਤੀ ਸਪਨਾ ਟੈਂਭੁਰਨੇ ਨੇ ਕੀਤਾ। ਰਿਆਨ ਇੰਟਰਨੈਸ਼ਨਲ ਬੁੱਕਸ ਦੁਆਰਾ ਪ੍ਰਦਰਸ਼ਨੀ ਵਿੱਚ ਹਜ਼ਾਰਾਂ ਕਿਤਾਬਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। ਇਸ ਮੌਕੇ, ਪ੍ਰਿੰਸੀਪਲ ਨੇ ਕਿਹਾ ਕਿ ਕਿਤਾਬਾਂ ਸਾਡੀਆਂ ਸਭ ਤੋਂ ਚੰਗੀਆਂ ਦੋਸਤ ਹਨ ਅਤੇ ਹਨੇਰੇ ਵਿੱਚ ਰੌਸ਼ਨੀ ਦਾ ਪ੍ਰਤੀਕ ਵੀ ਹਨ।
ਕੇ.ਵੀ ਨਾਭਾ ਦੇ ਸੈਂਕੜੇ ਵਿਦਿਆਰਥੀਆਂ ਦੇ ਨਾਲ਼-ਨਾਲ਼ ਦਯਾਨੰਦ ਪਬਲਿਕ ਸਕੂਲ, ਨਾਭਾ ਅਤੇ ਆਲੇ- ਦੁਆਲੇ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਵਿਆਪਕ ਖਰੀਦਦਾਰੀ ਕੀਤੀ। ਸੀਨੀਅਰ ਅਧਿਆਪਕਾ ਸ਼੍ਰੀਮਤੀ ਵੰਦਨਾ ਮਹਾਜਨ ਨੇ ਲਾਇਬ੍ਰੇਰੀ ਇੰਚਾਰਜ, ਸ਼੍ਰੀਮਤੀ ਨੀਲਮ ਸਿਵਾਚ ਦਾ ਧੰਨਵਾਦ ਕਰਦੇ ਹੋਏ ਕਿਹਾ, "ਇਹ ਪਹਿਲੀ ਵਾਰ ਹੈ ਜਦੋਂ ਮੈਂ ਅਜਿਹਾ ਸਮਾਗਮ ਦੇਖਿਆ ਹੈ ਜਿੱਥੇ ਬੱਚਿਆਂ ਦੇ ਨਾਲ-ਨਾਲ, ਅਧਿਆਪਕਾਂ ਨੇ ਵੀ ਇਤਿਹਾਸ, ਸਾਹਿਤ, ਤਕਨਾਲੋਜੀ ਅਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਖਰੀਦੀਆਂ ਹਨ।"
ਇਸ ਮੌਕੇ ਸ਼੍ਰੀਮਤੀ ਆਸ਼ਿਮਾ, ਜੋਤੀ, ਰੂਪਾਲੀ, ਮਨਦੀਪ ਸੋਨੀ, ਰਾਜਨ, ਬਲਵੰਤ ਹਾਡਾ, ਤੁਸ਼ਾਰ ਮਿੱਤਲ, ਪ੍ਰਵੇਸ਼ ਕੁਮਾਰ, ਸੁਨੀਤਾ ਕੁਮਾਰੀ, ਬਬੀਤਾ, ਸੁਨੀਤਾ ਸ਼ਰਮਾ, ਨੀਲਮ ਸਿਵਾਚ, ਨੀਰੂ ਨਵਦੀਪ ਗਗਨਦੀਪ, ਸੋਨੀਆ, ਸਮਰਿਧੀ, ਕੁਲਵਿੰਦਰ ਕੌਰ, ਨਵਪ੍ਰੀਤ ਸਮੇਤ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ।
