ਸੰਤ ਬਾਬਾ ਖੇਮ ਸਿੰਘ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਦਾ ਆਯੋਜਨ

ਨਵਾਂਸ਼ਹਿਰ:- ਸਥਾਨਕ ਬਲੱਡ ਸੈਂਟਰ ਵਿਖੇ ਸੰਤ ਬਾਬਾ ਖੇਮ ਸਿੰਘ ਗੁਰਦੁਆਰਾ ਅਕਾਲ ਬੁੰਗਾ, ਅਲਾਚੌਰ ਵਾਲਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਗਈ।
ਇਸ ਮੌਕੇ ਬਲੱਡ ਸੈਂਟਰ ਦੇ ਡਾ. ਅਜੇ ਬੱਗਾ ਨੇ ਖ਼ੂਨਦਾਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਰਮੀਆਂ ਦੇ ਮੌਸਮ ਦੌਰਾਨ ਅਕਸਰ ਖ਼ੂਨ ਦੀ ਕਮੀ ਰਹਿੰਦੀ ਹੈ। ਇਸ ਲਈ ਨੌਜਵਾਨ ਲੜਕੇ-ਲੜਕੀਆਂ ਨੂੰ ਅੱਗੇ ਆ ਕੇ ਨਿਯਮਿਤ ਤੌਰ 'ਤੇ ਖ਼ੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਤ ਬਾਬਾ ਖੇਮ ਸਿੰਘ ਦੀ ਨਿੱਘੀ ਯਾਦ ਨੂੰ ਸਦੀਵੀ ਬਣਾਈ ਰੱਖਣ ਲਈ ਖ਼ੂਨਦਾਨ ਕੈਂਪ ਦਾ ਆਯੋਜਨ ਕਰਨਾ ਇੱਕ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਵਿੱਚ ਵੀ ਮਦਦ ਮਿਲਦੀ ਹੈ।
ਇਸ ਮੌਕੇ ਖ਼ੂਨਦਾਨੀਆਂ ਨੂੰ ਤੋਹਫ਼ੇ **ਰਵਿੰਦਰ ਸਿੰਘ ਰਿੱਕੀ**, ਪੁੱਤਰ **ਮਹਿੰਦਰ ਸਿੰਘ ਯੋਧਾ**, ਵੱਲੋਂ ਭੇਟ ਕੀਤੇ ਗਏ।
ਕੈਂਪ ਦੌਰਾਨ ਡਾ. ਅਜੇ ਬੱਗਾ, ਜੋਗਾ ਸਿੰਘ ਸਾਧਨਾਂ, ਮਨਮੀਤ ਸਿੰਘ (ਮੈਨੇਜਰ), ਰਾਜੀਵ ਭਾਰਦਵਾਜ, ਜਰਨੈਲ ਸਿੰਘ, ਨਰਿੰਦਰ ਤੂਰ, ਮੋਟੀਵੇਟਰ ਦੇਸ ਰਾਜ ਬਾਲੀ, ਗੁਰੀ ਪੱਲੀਆਂ, ਗੌਰਵ ਕੁਮਾਰ (ਮੋਟੀਵੇਟਰ), ਦੀਪਕ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਅੰਤ ਵਿੱਚ ਸਾਰੇ ਖ਼ੂਨਦਾਨੀਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਮਾਜ ਸੇਵਾ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸਰਾਹਨਾ ਕੀਤੀ ਗਈ।