ਭਾਜਪਾ ਬਣੀ ਲੋਕਾਂ ਦੀ ਪਹਿਲੀ ਪਸੰਦ ਵਿਕਾਸ ਚਾਹੁੰਦਾ ਹੈ ਦੇਸ਼ ਦਾ ਵੋਟਰ ਪ੍ਰਧਾਨ ਮੰਤਰੀ ਮੋਦੀ

ਗੁਹਾਟੀ:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਅਸਾਮ ਫੇਰੀ ਦੇ ਦੂਜੇ ਦਿਨ ਐਤਵਾਰ 6,957 ਕਰੋੜ ਰੁਪਏ ਦੇ ਕਾਜ਼ੀਰੰਗਾ ਐਲੀਵੇਟਿਡ ਕੋਰੀਡੋਰ ਦਾ ਨੀਂਹ ਪੱਥਰ ਰੱਖਣ ਅਤੇ ਦੋ ਅੰਮ੍ਰਿਤ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਨਾਗਾਓਂ ਜ਼ਿਲ੍ਹੇ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਜ਼ੀਰੰਗਾ ਕੋਰੀਡੋਰ ਹੜ੍ਹਾਂ ਦੌਰਾਨ ਜੰਗਲੀ ਜੀਵਾਂ ਨੂੰ ਸੁਰੱਖਿਅਤ ਰਸਤਾ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ। ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਸਰਕਾਰ ਦੇ ਯਤਨਾਂ ਨੇ ਇਹ ਯਕੀਨੀ ਬਣਾਇਆ ਕਿ 2025 ਵਿੱਚ ਕਾਜ਼ੀਰੰਗਾ ਰਾਸ਼ਟਰੀ ਪਾਰਕ ਵਿੱਚ ਸ਼ਿਕਾਰ ਕਾਰਨ ਕੋਈ ਵੀ ਗੈਂਡਾ ਨਾ ਮਾਰਿਆ ਜਾਵੇ।
ਪੀ.ਐੱਮ. ਮੋਦੀ ਨੇ ਕਿਹਾ ਕਿ ਕਾਂਗਰਸ ਨੇ ਲੋਕਾਂ ਦਾ ਭਰੋਸਾ ਗੁਆ ਦਿੱਤਾ, ਕਿਉਂਕਿ ਉਹ 'ਨਕਾਰਾਤਮਕ ਰਾਜਨੀਤੀ ਦਾ ਸੰਦੇਸ਼' ਦਿੰਦੀ ਹੈ ਅਤੇ ਹੁਣ ਦੇਸ਼ 'ਚ ਵੋਟਰਾਂ ਦੀ 'ਪਹਿਲੀ ਪਸੰਦ' ਭਾਰਤੀ ਜਨਤਾ ਪਾਰਟੀ (ਭਾਜਪਾ) ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ’ਤੇ ਦੋਸ਼ ਲਗਾਇਆ ਕਿ ਉਸ ਨੇ ਉੱਤਰ-ਪੂਰਬੀ ਰਾਜ ਵਿੱਚ ਆਪਣੇ ਸ਼ਾਸਨ ਦੌਰਾਨ ਵੋਟਾਂ ਦੀ ਖ਼ਾਤਰ ਅਸਾਮ ਦੀ ਜ਼ਮੀਨ ਘੁਸਪੈਠੀਆਂ ਦੇ ਹਵਾਲੇ ਕਰ ਦਿੱਤੀ ਸੀ। ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਅਸਾਮ ਵਿੱਚ ਕਾਂਗਰਸ ਦੇ ਦਹਾਕਿਆਂ ਦੇ ਸ਼ਾਸਨ ਦੌਰਾਨ ਘੁਸਪੈਠ ਲਗਾਤਾਰ ਵਧਦੀ ਰਹੀ ਅਤੇ ਗੈਰ-ਕਾਨੂੰਨੀ ਪਰਵਾਸੀਆਂ ਨੇ ਜੰਗਲਾਂ, ਜਾਨਵਰਾਂ ਦੇ ਲਾਂਘਿਆਂ ਅਤੇ ਰਵਾਇਤੀ ਸੰਸਥਾਵਾਂ 'ਤੇ ਕਬਜ਼ਾ ਕਰ ਲਿਆ।
ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਜ਼ਮੀਨਾਂ 'ਤੇ ਕਬਜ਼ਾ ਕਰਨ ਵਾਲੇ ਘੁਸਪੈਠੀਆਂ ਨੂੰ ਬਾਹਰ ਕੱਢ ਕੇ ਅਸਾਮ ਦੀ ਪਛਾਣ ਅਤੇ ਸੱਭਿਆਚਾਰ ਦੀ ਰੱਖਿਆ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ 'ਨਕਾਰਾਤਮਕ ਰਾਜਨੀਤੀ' ਕਰਕੇ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ ਅਤੇ ਹੁਣ ਭਾਜਪਾ ਦੇਸ਼ ਦੇ ਵੋਟਰਾਂ ਦੀ 'ਪਹਿਲੀ ਪਸੰਦ' ਬਣ ਗਈ ਹੈ।
ਨਾਗਾਓਂ ਜ਼ਿਲ੍ਹੇ ਵਿੱਚ 6,957 ਕਰੋੜ ਰੁਪਏ ਦੇ ਕਾਜ਼ੀਰੰਗਾ ਐਲੀਵੇਟਿਡ ਕੋਰੀਡੋਰ ਦਾ ਨੀਂਹ ਪੱਥਰ ਰੱਖਣ ਅਤੇ ਦੋ ਅੰਮ੍ਰਿਤ ਭਾਰਤ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਮੋਦੀ ਨੇ ਕਿਹਾ ਕਿ ਇਸ ਕੋਰੀਡੋਰ ਨਾਲ ਹੜ੍ਹਾਂ ਦੌਰਾਨ ਜੰਗਲੀ ਜੀਵਾਂ ਨੂੰ ਸੁਰੱਖਿਅਤ ਰਸਤਾ ਮਿਲੇਗਾ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਦੇ ਯਤਨਾਂ ਸਦਕਾ 2025 ਵਿੱਚ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਸ਼ਿਕਾਰ ਕਾਰਨ ਇੱਕ ਵੀ ਗੈਂਡਾ ਨਹੀਂ ਮਾਰਿਆ ਗਿਆ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਸਾਮ ਦਾ ਵਿਕਾਸ ਪੂਰੇ ਉੱਤਰ-ਪੂਰਬ ਲਈ ਮੌਕੇ ਖੋਲ੍ਹ ਰਿਹਾ ਹੈ ਅਤੇ 'ਐਕਟ ਈਸਟ ਪਾਲਿਸੀ' ਇਸ ਖੇਤਰ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਵੇਗੀ। ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਕਾਜ਼ੀਰੰਗਾ ਉੱਤੇ ਐਲੀਵੇਟਿਡ ਕੋਰੀਡੋਰ ਦਾ ਨਿਰਮਾਣ ਜੰਗਲੀ ਜੀਵਾਂ ਦੀ ਸੰਭਾਲ ਅਤੇ ਸੰਪਰਕ ਨੂੰ ਮਜ਼ਬੂਤ ਕਰਨ ਵੱਲ ਇੱਕ ਇਤਿਹਾਸਕ ਕਦਮ ਹੈ।